ਜਲੰਧਰ : ਜਲੰਧਰ ਦੇ ਪੀਓ ਸਟਾਫ 'ਚ ਤੈਨਾਇਤ ਏਐਸਆਈ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ। ਜਿਹਨਾਂ ਵਿੱਚ ਦੋ ਕੁੜੀਆਂ ‘ਤੇ ਇੱਕ ਮੁੰਡਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਏਐਸਆਈ ਹੀਰਾ ਲਾਲ ਨੇ ਹੁਸ਼ਿਆਰਪੁਰ ਸ਼ਹਿਰ 'ਚ ਇੱਕ ਕੋਠੀ ਬਣਾਈ ਸੀ। ਜਿਸ ਦੇ ਲਈ ਉਸਨੇ ਆਪਣੀ ਜ਼ਮੀਨ ਵੀ ਵੇਚ ਦਿੱਤੀ ਸੀ। ਇਸਦੇ ਇਲਾਵਾ ਇੱਕ ਵੱਡਾ ਲੋਨ ਲਿਆ ਹੋਇਆ ਸੀ। ਜਿੰਨੀ ਉਸਦੀ ਤਨਖਾਹ ਸੀ ਉਸ ਤੋਂ ਵੱਧ ਲੋਨ ਦੀਆਂ ਕਿਸ਼ਤਾਂ ਨਿਕਲ ਰਹੀਆਂ ਸਨ। ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦਾ ਸੀ।
ਐਤਵਾਰ ਸਵੇਰੇ ਉਹ ਡਿਊਟੀ 'ਤੇ ਆਇਆ 'ਤੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਹੀਰਾ ਅੱਜਕਲ੍ਹ ਜਮਸ਼ੇਰ ਮੰਡੀ 'ਚ ਤਾਇਨਾਤ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।