ਕੋਲੰਬੋ: ਭਾਰਤ ਨੇ ਸੰਭਾਵਿਤ ਹਮਲੇ ਬਾਰੇ ਸ੍ਰੀਲੰਕਾ ਨੂੰ ਵਿਸ਼ੇਸ਼ ਖ਼ੁਫ਼ੀਆ ਜਾਣਕਾਰੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਕੋਲੰਬੋ ਨੇ ਉਨ੍ਹਾਂ ਧਮਾਕਿਆਂ ਨੂੰ ਰੋਕਣ ਲਈ ਲੋੜੀਦੀਂ ਸਾਵਧਾਨੀ ਨਹੀਂ ਵਰਤੀ ਅਤੇ ਉੱਥੇ ਲੜੀਵਾਰ ਧਮਾਕਿਆਂ 'ਚ 290 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹਮਲੇ 'ਚ ਕਰੀਬ 450 ਲੋਕਾਂ ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਇਸ ਤੋਂ ਬਾਅਦ ਹੁਣ ਇਕ ਵੱਡੀ ਖ਼ਬਰ ਆ ਰਹੀ ਹੈ ਕਿ ਕੋਲੰਬੋ ਬੱਸ ਸਟੈਂਡ ਤੋਂ ਸੁਰੱਖਿਆ ਬਲਾਂ ਨੂੰ 87 ਬੰਬ ਬਰਾਮਦ ਹੋਏ ਹਨ। ਉੱਥੇ ਹੀ ਅੱਜ ਰਾਤ ਸ੍ਰੀ ਲੰਕਾ 'ਚ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਜਾਵੇਗੀ। ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਇਸ ਗੱਲ ਦਾ ਐਲਾਨ ਸੋਮਵਾਰ ਨੂੰ ਕਰਨਗੇ।