Friday, November 22, 2024
 

ਰਾਸ਼ਟਰੀ

ਸਮੂਹਕ ਬਲਾਤਕਾਰ ਦੇ 4 ਦੋਸ਼ੀਆਂ ਨੂੰ ਉਮਰ ਕੈਦ

October 07, 2020 07:58 AM

ਵੀਡੀਉ ਬਣਾ ਕੇ ਵਾਈਰਲ ਕਰਨ ਵਾਲੇ ਦੋਸ਼ੀ ਨੂੰ ਵੀ 5 ਸਾਲ ਦੀ ਸਜ਼ਾ

ਜੈਪੁਰ :  ਅਲਵਰ ਦੀ ਵਿਸ਼ੇਸ਼ ਅਦਾਲਤ ਨੇ ਥਾਣਾਗਾਜੀ 'ਚ ਇਕ ਵਿਆਹੁਤਾ ਨਾਲ ਸਮੂਹਕ ਬਲਾਤਕਾਰ ਮਾਮਲੇ 'ਚ 4 ਦੋਸ਼ੀਆਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇਸ ਘਟਨਾ ਦੀ ਵੀਡੀਉ ਬਣਾ ਕੇ ਵਾਇਰਲ ਕਰਨ ਵਾਲੇ 5ਵੇਂ ਦੋਸ਼ੀ ਨੂੰ ਸੂਚਨਾ ਤਕਨਾਲੋਜੀ ਐਕਟ ਦੇ ਅਧੀਨ 5 ਸਾਲ ਦੀ ਸਜ਼ਾ ਸੁਣਾਈ ਹੈ।
       ਸਰਕਾਰੀ ਵਕੀਲ ਨੇ ਜਾਣਕਾਰੀ ਦਿਤੀ ਕਿ ਸਾਰੇ ਦੋਸ਼ੀਆਂ ਨੂੰ ਆਈ.ਪੀ.ਸੀ. ਦੀ ਧਾਰਾ 376 (ਡੀ) ਤੋਂ ਇਲਾਵਾ ਕਈ ਹੋਰ ਧਾਰਾਵਾਂ ਦੇ ਅਧੀਨ ਸਜ਼ਾ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਪੀੜਤਾ ਨਾਲ ਵਾਰ-ਵਾਰ ਜਬਰ ਜ਼ਿਨਾਹ ਕਰਨ ਦੇ ਦੋਸ਼ੀ ਹੰਸਰਾਜ ਨੂੰ ਆਈ.ਪੀ.ਸੀ. ਦੀ ਇਕ ਹੋਰ ਧਾਰਾ 376-2 ਐਨ. ਦੇ ਅਧੀਨ ਦੋਸ਼ੀ ਪਾਇਆ ਗਿਆ ਹੈ। ਜੈਨ ਨੇ ਦੱਸਿਆ ਕਿ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 

 

Have something to say? Post your comment

 
 
 
 
 
Subscribe