ਚੰਡੀਗੜ੍ਹ : ਪੰਜਾਬ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਹੁਣ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3641 ਤੱਕ ਪਹੁੰਚ ਗਈ ਹੈ ਜਦਕਿ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1ਲੱਖ 19 ਹਜ਼ਾਰ 186 ਤੱਕ ਪਹੁੰਚ ਗਿਆ ਹੈ। ਸੋਮਵਾਰ ਨੂੰ ਜਾਰੀ ਕੀਤੇ ਬੁਲੇਟਿਨ ਅਨੁਸਾਰ 14 ਜ਼ਿਲਿਆਂ ਵਿੱਚੋਂ 38 ਮਰੀਜ਼ ਦਮ ਤੋੜ ਗਏ ਹਨ। ਇਸਦੇ ਇਲਾਵਾ ਪੂਰੇ ਪੰਜਾਬ ਵਿੱਚੋਂ 1062 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। 1671 ਮਰੀਜ਼ ਕੋਰੋਨਾ ਨੂੰ ਮਾਤ ਵੀ ਦੇ ਗਏ ਹਨ। ਹੁਣ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋ ਗਿਆ ਹੈ। ਅੱਜ ਸਭਤੋਂ ਵੱਧ ਮਰੀਜ਼ ਲੁਧਿਆਣਾ ਤੋਂ ਹੀ ਠੀਕ ਹੋਏ ਹਨ। ਮਰਨ ਵਾਲੇ ਵੀ ਲੁਧਿਆਣਾ ਤੋਂ ਹੀ ਹਨ।
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 19 ਲੱਖ 73 ਹਜ਼ਾਰ 958 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜਿਹਨਾਂ ਵਿੱਚੋਂ 1 ਲੱਖ 19 ਹਜ਼ਾਰ 186 ਕੇਸ ਪਾਜ਼ੇਟਿਵ ਪਾਏ ਗਏ ਹਨ। ਇੱਕ ਲੱਖ 2 ਹਜ਼ਾਰ 897 ਮਰੀਜ਼ ਕੋਰੋਨਾ ਖਿਲਾਫ ਜੰਗ ਜਿੱਤ ਕੇ ਘਰਾਂ ਨੂੰ ਚਲੇ ਗਏ ਹਨ। 12 ਹਜ਼ਾਰ 897 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 291 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 47 ਵੈਂਟੀਲੇਟਰ 'ਤੇ ਹਨ।
ਪੂਰੇ ਪੰਜਾਬ 'ਚੋਂ ਹੁਣ ਤੱਕ 3641 ਮਰੀਜ਼ ਦਮ ਤੋੜ ਗਏ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ 'ਤੇ ਆਈਸੀਯੂ ਮਰੀਜ਼ਾਂ ਦੀ ਗਿਣਤੀ ਨਿੱਲ ਆਈ ਹੈ। ਜਲੰਧਰ, ਹੁਸ਼ਿਆਰਪੁਰ, ਬਠਿੰਡਾ, ਲੁਧਿਆਣਾ 'ਤੇ ਮੋਗਾ ਤੋਂ 1-1 ਵੈਂਟੀਲੇਟਰ 'ਤੇ ਪਾਏ ਗਏ ਹਨ। ਪੂਰੇ ਪੰਜਾਬ ਵਿੱਚੋਂ 22 ਹਜ਼ਾਰ 335 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।