ਬਠਿੰਡਾ : ਬਠਿੰਡਾ ‘ਚ ਇਕ ਕਿਸਾਨ ਨੇ ਕਰਜ਼ ਤੋਂ ਪ੍ਰੇ਼ਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਲਕੀਤ ਸਿੰਘ ਦੇ ਕੋਲ 3 ਏਕੜ ਜ਼ਮੀਨ ਸੀ ਜੋ ਕਰਜ਼ਾ ਲਾਹੁਣ ਲਈ ਉਸ ਨੇ ਪਹਿਲਾਂ ਹੀ ਵੇਚ ਦਿੱਤੀ ਸੀ ਅਤੇ ਹੁਣ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ।
ਇਹ ਵੀ ਪੜ੍ਹੋ : ਹਾਥਰਸ ਕਾਂਡ ‘ਤੇ 'ਆਪ' ਨੇ ਘੇਰੀ ਭਾਜਪਾ, CBI ਜਾਂਚ ਦੀ ਮੰਗ
ਇਸ ਦੇ ਨਾਲ ਉਸ ਨੇ ਦੁੱਧ ਦੀ ਡੇਅਰੀ ਦਾ ਕੰਮ ਵੀ ਸ਼ੁਰੂ ਕੀਤਾ ਸੀ ਪਰ ਕੰਮ ਤੇ ਖੇਤੀਬਾੜੀ 'ਚ ਘਾਟਾ ਪੈਣ ਕਰਕੇ ਦੁਬਾਰਾ ਉਨ੍ਹਾਂ ਸਿਰ ਕਰਜ਼ਾ ਚੜ੍ਹ ਗਿਆ ਸੀ। ਇਸ ਕਰਜ਼ੇ ਤੇ ਘਰ ਦੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਅੱਜ ਮਲਕੀਤ ਸਿੰਘ ਨੇ ਘਰ ਵਿਚ ਹੀ ਕੋਈ ਜ਼ਹਿਰੀਲੀ ਦਵਾਈ ਪੀ ਲਈ ਅਤੇ ਹਸਪਤਾਲ ਲੈ ਜਾਣ ਸਮੇਂ ਰਸਤੇ 'ਚ ਉਸ ਦੀ ਮੌਤ ਹੋ ਗਈ।