ਕਾਬੁਲ : ਅਫਗਾਨਿਸਤਾਨ ਦੇ ਨਾਂਗਰਹਾਰ ਪ੍ਰਾਂਤ 'ਚ ਸ਼ਨਿੱਚਰਵਾਰ ਨੂੰ ਹੋਏ ਇੱਕ ਬੰਬ ਧਮਾਕੇ 'ਚ ਕੌਮਾਂਤਰੀ ਅੰਪਾਇਰ ਬਿਸਮਿਲਾਹ ਜਾਨ ਸ਼ਿਨਵਾਰੀ ਦੀ ਮੌਤ ਹੋ ਗਈ। 36 ਸਾਲਾ ਬਿਸਮਿਲਾਹ ਨੇ ਅਫਗਾਨਿਸਤਾਨ ਤੇ ਕਈ ਕੌਮਾਂਤਰੀ ਮੈਚਾਂ 'ਚ ਅੰਪਾਇਰਿੰਗ ਕੀਤੀ ਹੈ।
ਇਹ ਵੀ ਪੜ੍ਹੋ : ਬਲੈਕ ਵਿਅਕਤੀ ਦੀ ਹਿਰਾਸਤ 'ਚ ਮੌਤ
ਇਸ ਹਾਦਸੇ 'ਚ ਉਨ੍ਹਾਂ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋਈ ਹੈ। ਨਾਂਗਰਹਾਰ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਅਤਾਉਲਾਹ ਖੋਗਯਾਨੀ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਬੰਬ ਧਮਾਕਾ ਨਾਂਗਰਹਾਰ ਪ੍ਰਾਂਤ ਦੇ ਸ਼ਿਨਵਾਰ ਜ਼ਿਲ੍ਹੇ 'ਚ ਦੁਪਹਿਰ ਬਾਅਦ 12:20 ਮਿੰਟ 'ਤੇ ਵਾਪਰਿਆ। ਅੱਤਵਾਦੀਆਂ ਨੇ ਪੁਲਿਸ ਸਟੇਸ਼ਨ 'ਚ ਦਾਖਲ ਹੋਣ ਦੀ ਕੋਸ਼ਿਸ਼ ਤਹਿਤ ਇਹ ਧਮਾਕਾ ਕੀਤਾ। ਸਥਾਨਕ ਮੀਡੀਆ ਦੇ ਅਨੁਸਾਰ ਇਸ ਹਮਲੇ 'ਚ ਘੱਟ ਤੋਂ ਘੱਟ 15 ਵਿਅਕਤੀਆਂ ਦੀ ਮੌਤ ਤੇ 30 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ। ਕਿਸੇ ਅੱਤਵਾਦੀ ਸੰਗਠਨ ਨੇ ਹਾਲਾਂਕਿ ਇਸ ਹਮਲੇ ਦੀ ਫਿਲਹਾਲ ਜ਼ਿੰਮੇਵਾਰੀ ਨਹੀਂ ਲਈ ਹੈ।