ਕੈਰੋਲਿਨਾ : ਅਮਰੀਕਾ ਵਿਚ ਉੱਤਰੀ ਕੈਰੋਲਿਨਾ ਪੁਲਿਸ ਦੇ ਪੰਜ ਅਧਿਕਾਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ 'ਤੇ ਪੁਲਿਸ ਹਿਰਾਸਤ ਵਿਚ ਇੱਕ ਕਾਲੇ ਵਿਅਕਤੀ ਦੇ ਲਈ ਤੁਰੰਤ ਡਾਕਟਰੀ ਸਹਾਇਤਾ ਉਪਲਬਧ ਨਾ ਕਰਵਾ ਸਕਣ ਦਾ ਦੋਸ਼ ਹੈ। ਕਾਲੇ ਵਿਅਕਤੀ ਨੇ ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਡਰੱਗਜ਼ ਦਾ ਸੇਵਨ ਕੀਤਾ ਸੀ।
ਇਹ ਵੀ ਪੜ੍ਹੋ : ਅਜਰਬੈਜਾਨ ਵੱਲੋਂ ਲੜ ਰਹੇ ਕਿਰਾਏ ਦੇ ਪਾਕਿਸਤਾਨੀ ਫ਼ੌਜੀ
ਇੱਕ ਪੁਲਿਸ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਪੁਲਿਸ ਮੁਖੀ ਜੌਨੀ ਜੈਨਿੰਗਸ ਦੁਆਰਾ ਚਾਲਰੋਟ ਮੈਕਲੇਟਬਰਗ ਦੇ ਚਾਰ ਪੁਲਿਸ ਅਧਿਕਾਰੀਆਂ ਤੇ ਇੱਕ ਹੌਲਦਾਰ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਤੋਂ ਬਾਅਦ ਉਨ੍ਹਾਂ ਅਪਣਾ ਅਸਤੀਫ਼ਾ ਦੇ ਦਿੱਤਾ। ਵਿਭਾਗ ਨੇ ਜਨਵਰੀ ਮੁਠਭੇੜ ਦਾ ਵੀਡੀਓ ਜਾਰੀ ਕੀਤਾ। ਜੈਨਿੰਗਸ ਨੇ ਇੱਕ 41 ਸਾਲਾ ਸ਼ੱਕੀ ਹੇਰੋਲਡ ਈਸਟਰ ਦੇ ਲਈ ਡਾਕਟਰੀ ਸਹਾਇਤਾ ਲੈਣ ਦੀ ਵਿਭਾਗ ਦੀ ਨੀਤੀ ਦੀ ਪਾਲਣਾ ਨਹੀਂ ਕਰਨ ਦੇ ਲਈ ਉਨ੍ਹਾਂ ਦੀ ਸੇਵਾ ਦੀ ਸਮਾਪਤੀ ਦੀ ਸਿਫਾਰਸ਼ ਕੀਤੀ ਸੀ।
ਇਹ ਵੀ ਪੜ੍ਹੋ : Hathras Case: ਮਾਪਿਆਂ ਦਾ ਹੈਰਾਨ ਕਰਨ ਵਾਲਾ ਦਾਅਵਾ- ਜਿਸ ਨੂੰ ਸਾੜਿਆ ਗਿਆ ਉਹ ਸਾਡੀ ਧੀ ਨਹੀਂ ਸੀ
ਉਸ ਨੇ ਕੋਕੀਨ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕੀਤਾ ਸੀ। ਦ ਚਾਰਲੋਟ ਆਬਜ਼ਰਵਰ ਨੇ ਦੱਸਿਆ ਕਿ ਇਸ ਨੀਤੀ ਦੇ ਤਹਿਤ ਕਿਸੇ 'ਤੇ ਵੀ ਨਸ਼ੀਲੀ ਦਵਾਈਟਾਂ ਦੇ ਸੇਵਨ ਦਾ ਸ਼ੱਕ ਹੋਣ 'ਤੇ ਜੇਲ੍ਹ ਲਿਜਾਣ ਤੋਂ ਪਹਿਲਾਂ ਉਸ ਦੀ ਜਾਂਚ ਕੀਤੀ ਜਾਣੀ ਜ਼ਰੂਰੀ ਹੈ। ਜੈਨਿੰਗਸ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੇ ਨੀਤੀ ਦੀ ਪਾਲਣਾ ਕੀਤੀ ਹੁੰਦੀ ਤਾਂ ਸਾਡੇ ਕੋਲ ਹੇਰੋਲਡ ਈਸਟਰ ਨੂੰ ਸੁਧਾਰਨ ਦਾ ਇੱਕ ਮੌਕਾ ਹੁੰਦਾ।
ਇਹ ਵੀ ਪੜ੍ਹੋ : ਜੇਮਜ਼ ਬਾਂਡ ਸੀਰੀਜ਼ ਦੀ ਫਿਲਮ 'ਨੋ ਟਾਈਮ ਟੂ ਡਾਈ' ਹੁਣ 2021 'ਚ ਹੋਵੇਗੀ ਰਿਲੀਜ਼
ਅਧਿਕਾਰੀਆਂ ਨੇ ਦੱਸਿਆ ਕਿ ਕਾਰ ਦਾ ਪਿੱਛਾ ਕਰਨ ਦੌਰਾਨ, ਈਸਟਰ ਨੇ ਵੱਡੀ ਮਾਤਰਾ ਵਿਚ ਕੋਕੀਨ ਖਾ ਲਈ ਅਤੇ ਉਹ ਅਪਣੀ ਗ੍ਰਿਫ਼ਤਾਰੀ ਦੌਰਾਨ ਡਿੱਗਦੇ ਹੋਏ ਵੀ ਕੋਕੀਨ ਖਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਗ੍ਰਿਫ਼ਤਾਰੀ ਦੇ ਵੀਡੀਓ ਅਨੁਸਾਰ, ਅਧਿਕਾਰੀਆਂ ਨੂੰ ਪਤਾ ਸੀ ਕਿ ਈਸਟਰ ਨੇ ਅਪਣੇ ਮੂੰਹ ਵਿਚ ਡਰੱਗਜ਼ ਪਾਈ ਸੀ।