Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਦਿਓਰ ਦਾ ਕਤਲ ਕਰ ਲਾਸ਼ ਸੁੱਟੀ ਗੰਦੇ ਨਾਲੇ 'ਚ

October 04, 2020 07:31 AM

ਅੰਮ੍ਰਿਤਸਰ : ਦਿਓਰ ਦੀ ਹੱਤਿਆ ਦੇ ਮਾਮਲੇ ਵਿੱਚ ਭਰਜਾਈ ਨੂੰ ਸਾਥੀਆਂ ਸਣੇ ਅਦਾਲਤ ਵਿੱਚ ਪੇਸ਼ ਕਰ ਕੇ ਥਾਣਾ ਲੋਪੋਕੇ ਦੀ ਪੁਲਿਸ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਘਟਨਾ ਅੰਮ੍ਰਿਤਸਰ ਦੇ ਪਿੰਡ ਕੋਲੋਵਾਲ ਦੀ ਹੈ।

ਇਹ ਵੀ ਪੜ੍ਹੋ : ਪਰਾਲੀ ਸਾੜਨ ਤੋਂ ਰੋਕਣ ਲਈ 294 ਨੋਡਲ ਅਫ਼ਸਰ ‘ਤੇ 32 ਕਲਸਟਰ ਅਫ਼ਸਰ ਨਿਯੁਕਤ

ਜੁਡੀਸ਼ੀਅਲ ਕੋਰਟ ਕੰਪਲੈਕਸ ਅਜਨਾਲਾ ਦੇ ਬਾਹਰ ਥਾਣਾ ਲੋਪੋਕੇ ਦੇ SHO ਸਬ-ਇੰਸਪੈਕਟਰ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਗੁਰਮੀਤ ਸਿੰਘ ਵਾਸੀ ਕੋਲੋਵਾਲ ਦੀ 13 ਸਤੰਬਰ ਨੂੰ ਬੋਪਾਰਾਏ ਖ਼ੁਰਦ ਪਿੰਡ ਨੇੜੇ ਵਗਦੇ ਗੰਦੇ ਨਾਲੇ 'ਚੋਂ ਲਾਸ਼ ਮਿਲੀ ਸੀ, ਜਿਸ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਗਲਾ ਘੁੱਟ ਕੇ ਬਾਂਹਾਂ ਬੰਨ੍ਹ ਕੇ ਗੰਦੇ ਨਾਲੇ 'ਚ ਸੁੱਟ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਕਿਸਾਨਾਂ ਦੇ ਹੱਕ ਵਿਚ ਉਲੀਕੇ ਪ੍ਰੋਗਰਾਮਾਂ ਦਾ ਆਪ' ਨੇ ਕੀਤਾ ਐਲਾਨ

ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਥਾਣਾ ਲੋਪੋਕੇ ਵਿਖੇ ਤਰਲੋਕ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਕੇ ਕੀਤੀ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਗੁਰਮੀਤ ਸਿੰਘ ਦਾ ਕਤਲ ਉਸ ਦੀ ਸਕੀ ਭਰਜਾਈ ਦਵਿੰਦਰ ਕੌਰ ਅਤੇ ਉਸ ਦੇ ਦੋ ਪ੍ਰੇਮੀਆਂ ਜੋਬਨਪ੍ਰੀਤ ਸਿੰਘ ਵਾਸੀ ਚੀਚਾ ਤੇ ਜਗੀਰ ਸਿੰਘ ਵਾਸੀ ਬੋਪਾਰਾਏ ਖ਼ੁਰਦ ਵਲੋਂ ਕੀਤਾ ਗਿਆ ਸੀ, ਕਿਉਂਕਿ ਦਵਿੰਦਰ ਕੌਰ ਦਾ ਪਤੀ ਮੰਦਬੁੱਧੀ ਸੀ ਤੇ ਉਸ ਦੇ ਦੋਹਾਂ ਨਾਲ ਨਾਜਾਇਜ਼ ਸਬੰਧ ਸਨ।

 ਇਹ ਵੀ ਪੜ੍ਹੋ : Hathras Case: ਮਾਪਿਆਂ ਦਾ ਹੈਰਾਨ ਕਰਨ ਵਾਲਾ ਦਾਅਵਾ- ਜਿਸ ਨੂੰ ਸਾੜਿਆ ਗਿਆ ਉਹ ਸਾਡੀ ਧੀ ਨਹੀਂ ਸੀ

ਉਹ ਗੁਰਮੀਤ ਸਿੰਘ ਨੂੰ ਆਪਣੇ ਰਾਹ 'ਚ ਰੋੜਾ ਸਮਝਦੀ ਸੀ। ਇਸ ਕਾਰਨ ਉਸ ਨੇ ਆਪਣੇ ਪ੍ਰੇਮੀਆਂ ਹੱਥੋਂ ਦਿਓਰ ਦਾ ਕਤਲ ਕਰਵਾ ਦਿੱਤਾ ਸੀ।

 

Have something to say? Post your comment

Subscribe