Tuesday, November 12, 2024
 

ਪੰਜਾਬ

'ਹਾਈ ਸਕਿਓਰਿਟੀ ਨੰਬਰ ਪਲੇਟ' ਲਗਵਾਉਣ ਨੂੰ ਮਿਲੀ ਰਾਹਤ

October 03, 2020 10:00 AM

ਸਾਰੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣ ਲਈ ਟਰਾਂਸਪੋਰਟ ਮਹਿਕਮੇ ਨੇ ਵਾਹਨ ਚਾਲਕਾਂ ਨੂੰ ਰਾਹਤ ਦਿੰਦੇ ਹੋਏ 31 ਦਸੰਬਰ, 2020 ਤੱਕ ਦੀ ਮਿਆਦ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ ਸੀਮਾ 30 ਸਤੰਬਰ ਤੱਕ ਸੀ ਪਰ ਪਿਛਲੇ ਦਿਨੀਂ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਵਾਲੀ ਕੰਪਨੀ ਐਗਰੋਜ਼ ਦੇ ਮੁਲਾਜ਼ਮਾਂ ’ਤੇ ਗਲਤ ਤਰੀਕੇ ਨਾਲ ਨੰਬਰ ਪਲੇਟਾਂ ਲਾਉਣ ਦਾ ਮਾਮਲਾ ਕਾਫੀ ਭਖ਼ ਗਿਆ, ਜਿਸ ਕਾਰਨ ਸਟੇਟ ਟਰਾਂਸਪੋਰਟ ਮਹਿਕਮਾ ਦੁਚਿੱਤੀ ’ਚ ਸੀ। ਇਸੇ ਦੁਚਿੱਤੀ ਦੇ ਮੱਦੇਨਜ਼ਰ ਸਟੇਟ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾਉਣ ਲਈ ਚਾਲਕਾਂ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਕੰਪਨੀ ਵੱਲੋਂ ਨੰਬਰ ਪਲੇਟ ਲਗਵਾਉਣ ਲਈ ਹੋਮ ਸਰਵਿਸ ਵੀ ਦਿੱਤੀ ਜਾ ਰਹੀ ਹੈ। ਘਰ ਬੈਠੇ ਸੁਵਿਧਾ ਲੈਣ ਲਈ www.punjabhsrp.in 'ਤੇ ਲਾਗ ਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਕੰਪਨੀ ਦਾ ਮੁਲਾਜ਼ਮ ਤੁਹਾਡੇ ਘਰ ਆ ਕੇ ਨੰਬਰ ਪਲੇਟ ਲਗਾ ਦੇਵੇਗਾ। ਕੰਪਨੀ ਨੇ ਇਸ ਦੀ ਫੀਸ ਤੈਅ ਕਰ ਰੱਖੀ ਹੈ, ਜੋ ਕਿ ਆਨਲਾਈਨ ਜਮ੍ਹਾਂ ਕਰਵਾਈ ਜਾ ਸਕਦੀ ਹੈ। ਅਪਲਾਈ ਕਰਨ ਦੇ 4 ਕੰਮਕਾਜੀ ਦਿਨਾਂ 'ਚ ਨੰਬਰ ਪਲੇਟ ਬਣ ਜਾਵੇਗੀ, ਜਿਸ ਦੀ ਸੂਚਨਾ ਗੱਡੀ ਮਾਲਕ ਨੂੰ ਐੱਸ. ਐੱਮ .ਐੱਸ. ਨਾਲ ਦਿੱਤੀ ਜਾਵੇਗੀ।

 

 

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe