ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤ ਸਰਕਾਰ ਤੇ ਨਾਲ ਹੀ ਰਾਜ ਸਰਕਾਰਾਂ ਨੂੰ ਆਖਿਆ ਕਿ ਉਹ ਆਮ ਸਹਿਮਤੀ ਤੇ ਉਸਾਰੂ ਸਮਝੇਤੇ ਦੀ ਨੀਤੀ ਦੀ ਪਾਲਣਾ ਕਰਨ ਨਾ ਕਿ ਸੰਵਦੇਨਸ਼ੀਲ ਮੁੱਦਿਆਂ 'ਤੇ ਸਿੱਧੇ ਰਾਸ਼ਟਰੀ ਟਕਰਾਅ ਦੀ ਨੀਤੀ ਅਪਣਾਉਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਦੀ ਅਸਹਿਣਸ਼ੀਲ ਪਹੁੰਚ ਕਾਰਨ ਦੇਸ਼ ਦਾ ਅਕਸ ਨਹੀਂ ਵਿਗੜਨਾ ਚਾਹੀਦਾ।
ਕੌਮੀ ਮੁੱਦਿਆਂ 'ਤੇ ਆਮ ਸਹਿਮਤੀ ਦੀ ਨੀਤੀ 'ਤੇ ਚੱਲੋ
|
ਬਾਦਲ ਨੇ ਕਿਹਾ ਕਿ ਸਾਰੇ ਸੂਬੇ ਵਿਚ ਕੱਲ੍ਹ ਇਸ ਗੱਲ ਦਾ ਉਤਸ਼ਾਹ ਸੀ ਕਿ ਕਸੂਤੀ ਫਸੀ ਕਿਸਾਨੀ ਦੇ ਹੱਕ ਵਿਚ ਅਕਾਲੀ ਲਹਿਰ ਅਸਲ ਵਿਚ ਪੰਥਕ ਲਹਿਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜੋ ਲੋਕਤੰਤਰੀ ਪੰਥਕ ਰਵਾਇਤਾਂ ਦੀ ਗੱਲ ਕਰਦੇ ਹਨ, ਉਨ੍ਹਾਂ ਲਈ ਇਹ ਵੇਖਣ ਵਾਲਾ ਵੱਡਾ ਮੌਕਾ ਸੀ। ਦੇਸ਼ ਦੇ ਸਭ ਤੋਂ ਸੀਨੀਅਰ ਸਿਆਸਤਦਾਨ ਨੇ ਸਰਕਾਰ ਨੂੰ ਚੇਤੇ ਕਰਵਾਇਆ ਕਿ ਆਮ ਸਹਿਮਤੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਟਕਰਾਅ ਖਾਸ ਤੌਰ 'ਤੇ ਜਦੋਂ ਉਹ ਹਿੰਸਕ ਟਕਰਾਅ ਬਣ ਜਾਵੇ ਤਾਂ ਫਿਰ ਉਹ ਦੇਸ਼ ਲਈ ਖ਼ਤਰਨਾਕ ਤੇ ਨੁਕਸਾਨਦੇਹ ਹੋ ਸਕਦਾ ਹੈ ਜਿਸ ਨਾਲ ਸਾਡੀ ਅਮੀਰ ਵਿਭਿੰਨਤਾ ਦਾ ਮਾਣ ਸਨਮਾਨ ਵੀ ਗੁਆਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਵਿਭਿੰਨਤਾ ਦੀ ਹਰ ਹਾਲਤ ਵਿਚ ਨਾ ਸਿਰਫ ਰਾਖੀ ਕੀਤੀ ਚਾਹੀਦੀ ਹੈ ਪਰ ਹਰ ਵਿਅਕਤੀ ਜੋ ਸਾਡੇ ਦੇਸ਼ ਦੀ ਕਿਸਮਤ ਬਦਲਣ ਲੱਗਿਆ ਹੋਇਆ ਹੈ, ਉਸ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਸ਼੍ਰੀ ਬਾਦਲ ਨੇ ਜ਼ੋਰ ਦੇਕੇ ਕਿਹਾ ਕਿ ਅਸਲ ਸਹਿਕਾਰੀ ਸੰਘਵਾਦ ਦੇ ਸਨਮਾਨ ਦੀ ਜ਼ਰੂਰਤ ਇਕ ਪਾਸੇ ਹੈ ਜਦਕਿ ਲੋਕਤੰਤਰੀ ਬਗਾਵਤ ਦੂਸਰੇ ਪਾਸੇ ਹੈ।
ਇਹ ਵੀ ਪੜ੍ਹੋ : ਕੋਰੋਨਾ ਨੇ ਹੁਣ ਤੱਕ ਜਕੜੇ 28 ਡਾਕਟਰ
ਉਨ੍ਹਾਂ ਕਿਹਾ ਕਿ ਸਾਡੀ ਧਾਰਮਿਕ, ਭਾਸ਼ਾਈ, ਖੇਤਰੀ ਤੇ ਸਿਆਸੀ ਵਿਭਿਨੰਤਾ ਲਈ ਸਿਹਤਮੰਦ ਮਾਣ ਸਤਿਕਾਰ ਸਾਡੇ ਸੰਵਿਧਾਨ ਦਾ ਧੁਰਾ ਹੈ ਅਤੇ ਸਿਰਫ ਲੋਕਤੰਤਰੀ ਤੇ ਸੰਘੀ ਪਹੁੰਚ ਹੀ ਸਾਨੂੰ ਵਿਸ਼ਵ ਦਾ ਸਿਆਸੀ, ਆਰਥਿਕ ਤੇ ਨੈਤਿਕ ਆਗੂ ਬਣਾ ਸਕਦੇ ਹਨ।