ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਜ਼ਿਲ੍ਹੇ ਵਿਚ ਬਗ਼ੈਰ ਦਸਤਾਵੇਜ਼ ਦੇ ਸਰਹੱਦ ਪਾਰ ਕਰਨ ਦੇ ਦੋਸ਼ ਵਿਚ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਹਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਨੌਜਵਾਨ ਲਾਹੌਰ ਤੋਂ ਕਰੀਬ 130 ਕਿਲੋਮੀਟਰ ਦੂਰ ਸਿਆਲਕੋਟ ਦੇ ਕੁੰਦਨਪੁਰ ਦੇ ਸਰਹੱਦੀ ਪਿੰਡ ਕੁੰਦਨਪੁਰ ਦੀ ਵਰਕਿੰਗ ਬਾਊਂਡਰੀ ਪਾਰ ਕਰ ਕੇ ਪਾਕਿਸਤਾਨ ਵਿਚ ਵੜਿਆ ਸੀ।
ਇਹ ਵੀ ਪੜ੍ਹੋ : ਜੰਮੂ ਸਰਹੱਦ ‘ਤੇ ਗੋਲੀ ਲੱਗਣ ਕਾਰਨ ਅਮਿ੍ਰਤਸਰ ਦਾ ਜਵਾਨ ਸ਼ਹੀਦ
ਪੁਲਿਸ ਮੁਤਾਬਕ ਉਸ ਕੋਲ ਤੋਂ ਕੋਈ ਵੀ ਟਰੈਵਲ ਡਾਕੂਮੈਂਟ ਨਹੀਂ ਮਿਲਿਆ। ਉਹ ਗੁਰਦਾਸਪੁਰ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। ਸਿਆਲਕੋਟ ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ। ਸਰਕਾਰ ਦੇ ਅਧਿਕਾਰੀ ਮੁਤਾਬਕ, 19 ਭਾਰਤੀ ਨਾਗਰਿਕ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਸਰਹੱਦ ਪਾਰ ਕਰਨ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਹਨ।
ਇਹ ਵੀ ਪੜ੍ਹੋ : ਕਿ੍ਰਕਟ ਖੇਡਣ ਗਏ ਵਿਅਕਤੀ ਦੀ ਸੜਕ ਹਾਦਸੇ ‘ਚ ਮੌਤ