Friday, November 22, 2024
 

ਚੰਡੀਗੜ੍ਹ / ਮੋਹਾਲੀ

ਫ਼ੇਸਬੁੱਕ 'ਤੇ ਬਣੇ ਦੋਸਤ ਵਲੋਂ ਲੜਕੀ ਨਾਲ ਬਲਾਤਕਾਰ

April 21, 2019 10:10 PM

ਡੇਰਾ ਬੱਸੀ, (ਸੱਚੀ ਕਲਮ ਬਿਊਰੋ) : ਡੇਰਾ ਬੱਸੀ ਦੀ ਇਕ ਮਹਿਲਾ ਨੇ ਘਰ ਵਿਚ ਵੜ ਕੇ ਇਕ ਨੌਜਵਾਨ 'ਤੇ ਜਬਰ ਜ਼ਨਾਹ ਕਰਨ ਦੇ ਦੋਸ਼ ਲਾਏ ਹਨ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਤੇ ਦੋਸ਼ੀ ਜਮਾਲਦੀਨ ਉੁਰਫ ਸੋਨੂੰ ਖਾਨ ਵਾਸੀ ਭਾਗੋਮਾਜਰਾ ਖਰੜ ਜ਼ਿਲ੍ਹਾ ਮੋਹਾਲੀ ਖ਼ਿਲਾਫ਼ ਜਬਰ ਜਨਾਹ ਤੇ ਧਮਕੀਆ ਦੇਣ ਦੇ ਦੋਸ਼ਾ ਤਹਿਤ ਮਾਮਲਾ ਦਰਜ ਕਰਨ ਮਗਰੋਂ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਗੁਲਾਬਗੜ੍ਹ ਰੋਡ ਤੇ ਰਹਿੰਦੀ ਇਕ ਮਹਿਲਾ ਪੁਲਿਸ ਨੂੰ ਦਿਤੇ ਬਿਆਨਾਂ 'ਚ ਉਸ ਦੀ ਪੰਜ ਛੇ ਮਹੀਨੇ ਪਹਿਲਾਂ ਫੇਸਬੁੱਕ ਤੇ ਇਕ ਲੜਕੇ ਨਾਲ ਦੋਸਤੀ ਹੋਈ ਸੀ। ਜਿਸ ਨੇ ਨਾਮ ਜਮਾਲਦੀਨ ਉਰਫ਼ ਸੋਨੂੰ ਖਾਨ ਪੁੱਤਰ ਅਰਸ਼ਦ ਮੁਹੰਮਦ ਵਾਸੀ ਪਿੰਡ ਭਾਗੋ ਮਾਜਰਾ ਥਾਣਾ ਘੜੂੰਆਂ ਦਸਿਆ। ਉਸ ਦੇ ਪਤੀ ਨੇ ਇਸ ਤੋਂ ਬਚਣ ਲਈ ਡੇਰਾ ਬੱਸੀ ਵਿਖੇ ਕਿਰਾਏ ਤੇ ਕਮਰਾ ਲੈ ਗਿਆ। ਸੋਨੂੰ ਖਾਨ ਉਸਦੇ ਕਿਰਾਏ ਵਾਲੇ ਮਕਾਨ ਦਾ ਵੀ ਪਤਾ ਕਰ ਲਿਆ। ਮਹਿਲਾ ਮੁਤਾਬਕ ਉਹ ਮੌਕੇ ਦੀ ਤਾਕ ਵੇਖ ਕੇ ਮੇਰੇ ਘਰ 'ਚ ਵੜਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। 20 ਅਪ੍ਰੈਲ ਨੂੰ ਉਸ ਦਾ ਪਤੀ ਕੰਮ ਤੇ ਗਿਆ ਹੋਇਆ ਸੀ ਤੇ ਦੋਵੇਂ ਲੜਕੇ ਵੀ ਸਹੁਰੇ ਪਿੰਡ ਨੇੜੇ ਲਾਲੜੂ ਗਏ ਹੋਏ ਸਨ। ਘਰ ਵਿਚ ਇਕੱਲੀ ਵੇਖ ਕੇ ਉਹ ਅੱਖ ਬਚਾ ਕੇ ਉਸਦੇ ਘਰ ਵੜ ਗਿਆ। ਉਸਨੇ ਰੌਲ੍ਹਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਧਮਕੀਆਂ ਦਿੰਦੇ ਹੋਏ ਉਸ ਨਾਲ ਜਬਰ ਜ਼ਨਾਹ ਕੀਤਾ। ਘਰ ਆਉਣ ਤੇ ਆਪ ਬੀਤੀ ਪਤੀ ਨੂੰ ਦੱਸੀ ਅਤੇ ਪੁਲਿਸ ਵਿੱਚ ਇਤਲਾਹ ਦਿਤੀ। ਪੁਲਿਸ ਨੇ ਪੀੜਤਾਂ ਦਾ ਮੈਡੀਕਲ ਕਰਵਾਉਣ ਮਗਰੋਂ ਉਕਤ ਨੌਜਵਾਨ ਵਿਰੁਧ ਆਈਪੀਸੀ 376 ਤੇ 506 ਤਹਿਤ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

 

Have something to say? Post your comment

Subscribe