ਇਸਲਾਮਾਬਾਦ : ਪਾਕਿਸਤਾਨ ਦੇ ਥਾਰਪਾਰਕਰ ਜ਼ਿਲ੍ਹੇ 'ਚ 17 ਸਾਲਾ ਹਿੰਦੂ ਲੜਕੀ ਜਿਸ ਨਾਲ ਕਥਿਤ ਤੌਰ 'ਤੇ ਇਕ ਸਾਲ ਪਹਿਲਾਂ ਜਬਰ-ਜਨਾਹ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਉਸਨੇ ਖ਼ੁਦਕਸ਼ੀ ਕਰ ਲਈ, ਕਿਉਂਕਿ ਉਨ੍ਹਾਂ ਨਾਲ ਕਥਿਤ ਰੂਪ ਨਾਲ ਜਬਰ-ਜਨਾਹ ਕਰਨ ਵਾਲੇ ਦੋਸ਼ੀ ਦੁਆਰਾ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਤੇ ਉਹ ਜ਼ਮਾਨਤ 'ਤੇ ਬਾਹਰ ਸੀ।
ਇਹ ਵੀ ਪੜ੍ਹੋ : ਰਾਹੁਲ ਦੀਆਂ ਹਿਦਾਇਤਾਂ 'ਤੇ ਕਾਂਗਰਸ ਦਾ ਝੰਡਾ ਚੁੱਕਣ ਲਈ ਮੰਨੇ ਨਵਜੋਤ ਸਿੱਧੂ
ਸੂਤਰਾਂ ਮੁਤਾਬਕ ਲੜਕੀ ਨੇ ਬੁੱਧਵਾਰ ਦੀ ਸਵੇਰ ਚੇਲਹਰ ਸ਼ਹਿਰ ਦੇ ਕੋਲ ਪਿੰਡ ਡਾਲਨ-ਜੋ-ਤਰ 'ਚ ਇਕ ਡੂੰਘੇ ਖੂਹ 'ਚ ਛਾਲ ਮਾਰਕੇ ਆਪਣੀ ਜਾਨ ਲੈ ਲਈ। ਪੀੜਤਾਂ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਲੜਕੀ ਨੂੰ 2019 'ਚ ਜੁਲਾਈ ਦੇ ਮੱਧ 'ਚ ਤਿੰਨ ਲੋਕਾਂ ਨੇ ਜਬਰ-ਜਨਾਹ ਕੀਤਾ ਸੀ ਤੇ ਮਾਮਲੇ ਦੇ ਦੋਸ਼ੀ ਜ਼ਮਾਨਤ 'ਤੇ ਹਨ।