ਮੁੰਬਈ : ਮਹਾਰਾਸ਼ਟਰ 'ਚ ਉਧਵ ਠਾਕਰੇ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲੇ ਦੇ ਮੱਦੇਨਜ਼ਰ ਲਾਕਡਾਊਨ ਨੂੰ 31 ਅਕਤੂਬਰ ਤੱਕ ਲਈ ਵਧਾ ਦਿੱਤਾ ਹੈ। ਹਾਲਾਂਕਿ ਇਸ 'ਚ ਕੁੱਝ ਨਵੀਂ ਛੋਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਸੂਬੇ 'ਚ ਹੋਟਲ, ਫੂਡ ਕੋਰਟ, ਰੈਸਟੋਰੈਂਟ ਅਤੇ ਬਾਰ ਖੋਲ੍ਹਣ ਦੀ ਇਜਾਜ਼ਤ ਸਰਕਾਰ ਨੇ ਦਿੱਤੀ ਹੈ। 5 ਅਕਤੂਬਰ ਤੋਂ 50 ਫ਼ੀਸਦੀ ਸਮਰੱਥਾ ਨਾਲ ਹੋਟਲ, ਰੈਸਟੋਰੈਂਟ, ਫੂਡ ਕੋਰਟਸ ਅਤੇ ਬਾਰ ਖੋਲ੍ਹੇ ਜਾ ਸਕਦੇ ਹਨ। ਇਸ ਦੇ ਨਾਲ ਡੱਬਾਵਾਲਾ ਨੂੰ ਮੁੰਬਈ ਦੀ ਲੋਕਲ ਟ੍ਰੇਨ 'ਚ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਦੇ ਲਈ ਮੁੰਬਈ ਪੁਲਸ ਕਮਿਸ਼ਨਰ ਤੋਂ ਪਹਿਲਾਂ ਕਿਊਆਰ ਕੋਡ ਪ੍ਰਾਪਤ ਕਰਨਾ ਹੋਵੇਗਾ। ਨਾਲ ਹੀ ਪੁਣੇ 'ਚ ਲੋਕਲ ਟ੍ਰੇਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।
ਮਹਾਰਾਸ਼ਟਰ 'ਚ 18317 ਨਵੇਂ ਮਾਮਲੇ ਸਾਹਮਣੇ ਆਏ
ਮਹਾਰਾਸ਼ਟਰ 'ਚ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਦੇ 18, 317 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ, 481 ਮੌਤਾਂ ਅਤੇ 19, 163 ਮਰੀਜ਼ਾਂ ਨੂੰ ਇਨਫੈਕਸ਼ਨ ਮੁਕਤ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਜਨਤਕ ਸਿਹਤ ਵਿਭਾਗ ਦੇ ਅੰਕੜੇ ਮੁਤਾਬਕ, ਸੂਬੇ 'ਚ ਕੋਰੋਨਾ ਇਨਫੈਕਸ਼ਨ ਦੇ ਕੁਲ ਮਾਮਲੇ ਵਧਕੇ 13, 84, 446 ਹੋ ਗਏ ਹਨ। ਜਿਸ 'ਚ 36, 662 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਅਤੇ 10, 88, 322 ਲੋਕ ਕੋਰੋਨਾ ਇਨਫੈਕਸ਼ਨ ਤੋਂ ਉਭਰ ਚੁੱਕੇ ਹਨ। ਅਜੇ ਸੂਬੇ 'ਚ 2, 59, 033 ਸਰਗਰਮ ਮਾਮਲੇ ਹਨ।