ਸ੍ਰੀ ਲੰਕਾ ਨੇ ਕਿਹਾ ਹੈ ਕਿ ਉਹ ਕੂੜੇ ਨਾਲ ਭਰੇ 21 ਕੰਟੇਨਰਾਂ ਨੂੰ ਬ੍ਰਿਟੇਨ ਵਾਪਸ ਭੇਜ ਰਿਹਾ ਹੈ ਕਿਉਂਕਿ ਇਨ੍ਹਾਂ ਵਿੱਚ ਖ਼ਤਰਨਾਕ ਚੀਜ਼ਾਂ ਹਨ। ਕਸਟਮ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਕੰਪਨੀ ਦੇ ਭੇਜੇ 263 ਕੰਟੇਨਰਾਂ ਵਿੱਚੋਂ ਕਈਆਂ ਵਿੱਚੋਂ ਹਸਪਤਾਲ ਦਾ ਕੂੜਾ ਮਿਲਿਆ ਹੈ।
ਇਹ ਵੀ ਪੜ੍ਹੋ : ਭਾਰਤ ਕੋਰੋਨਾ ਨਾਲ ਮਰਨ ਵਾਲਿਆਂ ਦੀ ਸਹੀ ਗਿਣਤੀ ਨਹੀਂ ਦੱਸਦਾ : ਟਰੰਪ
ਦਰਅਸਲ ਜੋ ਕਚਰਾ ਜਹਾਜ਼ 'ਤੇ ਚੜ੍ਹਾਇਆ ਗਿਆ ਸੀ, ਉਸ ਵਿੱਚ ਪੁਰਾਣੇ ਗੱਦੇ, ਕਾਰਪੈੱਟ ਅਤੇ ਦਰੀਆਂ ਹੋਣੀਆਂ ਚਾਹੀਦੀਆਂ ਸਨ ਜਿਨ੍ਹਾਂ ਦੀ ਰੀਸਾਈਕਲਿੰਗ ਹੋ ਸਕਦੀ ਹੈ। ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਟੇਨਰਾਂ ਵਿੱਚ ਪਲਾਸਟਿਕ ਅਤੇ ਪੌਲੀਥੀਨ ਦਾ ਕਚਰਾ ਵੀ ਮਿਲਿਆ ਹੈ।
ਇਹ ਵੀ ਪੜ੍ਹੋ : ਵਿਗਿਆਨੀਆਂ ਨੇ ਦਿਤੀ ਚੇਤਾਵਨੀ , ਕਿਹਾ ਦੁਨੀਆ ਦੇ 40% ਪੌਦੇ ਖ਼ਤਮ ਹੋਣ ਦੇ ਕਿਨਾਰੇ
ਸ੍ਰੀਲੰਕਾ ਨੇ ਇਨ੍ਹਾਂ ਕੰਟੇਨਰਾਂ ਨੂੰ 2018 ਵਿੱਚ ਜ਼ਬਤ ਕੀਤਾ ਸੀ ਜਿਸ ਦੇ ਬਾਅਦ ਇਹ ਮਾਮਲਾ ਅਦਾਲਤ ਵਿੱਚ ਗਿਆ। ਇਸ ਦੇ ਬਾਅਦ ਅਧਿਕਾਰੀਆਂ ਅਨੁਸਾਰ ਇਨ੍ਹਾਂ ਵਿੱਚੋਂ 21 ਕੰਟੇਨਰ ਸ਼੍ਰੀਲੰਕਾ ਤੋਂ ਵਾਪਸ ਬ੍ਰਿਟੇਨ ਭੇਜ ਦਿੱਤੇ ਗਏ ਹਨ। ਸ੍ਰੀਲੰਕਾ ਦੇ ਕਸਟਮ ਵਿਭਾਗ ਦੇ ਬੁਲਾਰੇ ਸੁਨੀਲ ਜੈਰਤਨੇ ਨੇ ਦੱਸਿਆ ਕਿ ਜੋ ਕੰਟੇਨਰ ਭੇਜੇ ਗਏ ਸਨ ਉਹ ਖ਼ਤਰਨਾਕ ਕੂੜੇ ਅਤੇ ਉਸ ਨੂੰ ਨਸ਼ਟ ਕਰਨ ਨੂੰ ਲੈ ਕੇ ਯੂਰਪੀਅਨ ਯੂਨੀਅਨ ਅਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਸੀ।
ਇਹ ਵੀ ਪੜ੍ਹੋ : ਵਿਗਿਆਨੀਆਂ ਨੇ ਦਿਤੀ ਚੇਤਾਵਨੀ , ਕਿਹਾ ਦੁਨੀਆ ਦੇ 40% ਪੌਦੇ ਖ਼ਤਮ ਹੋਣ ਦੇ ਕਿਨਾਰੇ
ਇੰਗਲੈਂਡ ਦੇ ਵਾਤਾਵਰਣ ਵਿਭਾਗ ਨੇ ਕਿਹਾ ਕਿ ਉਹ ਕੂੜੇ ਦੇ ਗੈਰਕਾਨੂੰਨੀ ਨਿਰਯਾਤ ਦੇ ਮਾਮਲੇ ਦੇ ਹੱਲ ਲਈ ਵਚਨਬੱਧ ਹੈ।ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਸ਼੍ਰੀਲੰਕਾ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਅਸੀਂ ਉਨ੍ਹਾਂ ਤੋਂ ਹੋਰ ਜਾਣਕਾਰੀ ਮੰਗੀ ਹੈ ਤਾਂ ਕਿ ਅਸੀਂ ਅਧਿਕਾਰਤ ਜਾਂਚ ਸ਼ੁਰੂ ਕਰ ਸਕੀਏ।" ਇਸ ਖੇਤਰ ਦੇ ਹੋਰ ਕਈ ਦੇਸ਼ਾਂ ਨੇ ਵੀ ਵਿਦੇਸ਼ਾਂ ਤੋਂ ਆਯਾਤ ਹੋਇਆ ਕੂੜਾ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ। ਜਨਵਰੀ ਵਿੱਚ ਮਲੇਸ਼ੀਆ ਨੇ ਅਜਿਹੇ ਹੀ ਗ਼ੈਰ-ਕਾਨੂੰਨੀ ਪਲਾਸਟਿਕ ਕੂੜੇ ਦੇ 42 ਕੰਟੇਨਰ ਬ੍ਰਿਟੇਨ ਵਾਪਸ ਭੇਜ ਦਿੱਤੇ ਸਨ।
ਇਹ ਵੀ ਪੜ੍ਹੋ : ਬਿਨਾ ਕਾਰਬਨ ਦੀ ਨਿਕਾਸੀ ਦੇ ਜਪਾਨ ਬਣਾਉਣ ਜਾ ਰਿਹਾ ਬਿਜਲੀ, ਜਾਣੋ ਕਿਵੇਂ