Friday, November 22, 2024
 

ਸਿਆਸੀ

ਸ਼ਹੀਦਾਂ ਦੇ ਬਲਿਦਾਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਭੁੱਲੀ : ਅਕਾਲੀ ਦਲ

September 29, 2020 07:21 AM

ਫਿਰੋਜ਼ਪੁਰ : ਅੰਗਰੇਜ ਰਾਜ ਖਤਮ ਕਰਨ ਲਈ ਪੰਜਾਬ ਦੇ ਭਗਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਪੂਰੇ ਦੇਸ਼ ਦੀ ਆਜ਼ਾਦੀ ਲਈ ਜੋ ਬਲਿਦਾਨ ਦਿੱਤਾ ਸੀ ਸ਼ਾਇਦ ਉਸ ਨੂੰ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਭੁੱਲ ਚੁੱਕੀ ਹੈ ਤੇ ਇਹੀ ਕਾਰਨ ਹੈ ਕਿ ਕੁਝ ਕੁ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਉਜਾੜਨ 'ਤੇ ਤੁਲੀ ਹੋਈ ਹੈ ਪਰ ਅਕਾਲੀ ਦਲ ਕੇਂਦਰ ਸਰਕਾਰ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਵੇਗਾ, ਇਹ ਪ੍ਰਗਟਾਵਾ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ 'ਤੇ ਕੀਤਾ ਗਿਆ,

ਇਹ ਵੀ ਪੜ੍ਹੋ : ਮੰਡੀਆਂ ਵਿੱਚ ਭੇਜੇ ਇੱਕ ਕਰੋੜ ਸੇਬ ਬਕਸੇ

ਜਿੱਥੇ ਉਨਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਨਾਲ ਹੀ ਅਕਾਲੀ ਦਲ ਵੱਲੋਂ ਪ੍ਰਣ ਲਿਆ ਕਿ ਜਿਸ ਤਰਾਂ ਸ਼ਹੀਦ ਭਗਤ ਸਿੰਘ ਨੇ ਦੇਸ਼ ਵਾਸੀਆਂ ਦੀ ਅਜਾਦੀ ਲਈ ਆਖਰੀ ਸਾਹ ਤੱਕ ਸੰਘਰਸ਼ ਕੀਤਾ ਉਸੇ ਤਰਾਂ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਤਦ ਤੱਕ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਜਾਰੀ ਰੱਖਣਗੇ ਜਦੋਂ ਤੱਕ ਇਹ ਸਰਕਾਰ ਖੇਤੀ ਸਬੰਧੀ ਪਾਸ ਕੀਤੇ ਗਏ ਬਿੱਲਾਂ ਨੂੰ ਵਾਪਿਸ ਨਹੀਂ ਲੈ ਲੈਂਦੀ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ 3 ਅਕਤੂਬਰ ਤੋਂ ਦੂਰਦਰਸ਼ਨ ਰਾਹੀਂ ਸ਼ੁਰੂ ਹੋਣਗੀਆਂ ਖ਼ਾਸ ਜਮਾਤਾਂ

ਇਹ ਵੀ ਪੜ੍ਹੋ : ਬਾਰਵੀਂ ਜਮਾਤ 'ਚ ਪੜ੍ਹਦੇ ਨੌਜਵਾਨ ਦਾ ਕਤਲ, ਜਾਂਚ 'ਚ ਜੁਟੀ ਪੁਲਿਸ

ਬੰਟੀ ਰੋਮਾਣਾ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਨੇ ਜਿਸ ਸੱਚੀ ਸੁੱਚੀ ਸੋਚ ਨਾਲ ਅਜਾਦੀ ਲਈ ਲੜਾਈ ਲੜੀ ਸੀ ਉਸ ਸੋਚ ਨੂੰ ਮੁਕੰਮਲ ਕਰਨਾ ਹੁਣ ਨੌਜਵਾਨ ਪੀੜੀ ਦੇ ਹੱਥ ਹੈ ਤੇ ਇਤਹਾਸ ਗਵਾਹ ਹੈ ਕਿ ਜਦੋਂ -ਜਦੋਂ ਵੀ ਨੌਜਵਾਨਾਂ ਨੇ ਇਕੱਠੇ ਹੋ ਕੇ ਹੰਭਲਾ ਮਾਰਿਆ ਹੈ

ਇਹ ਵੀ ਪੜ੍ਹੋ : ਨਾਸਤਿਕ ਹੋਣ ਦੇ ਬਾਵਜੂਦ ਹਿੰਦੂ-ਸਿੱਖ ਧਰਮ ਕਿਉਂ ਪੜ੍ਹ ਰਹੇ ਸਨ ਭਗਤ ਸਿੰਘ ? ਜਾਣੋ

ਤਦ-ਤਦ ਸੰਘਰਸ਼ਾਂ ਨੂੰ ਜਿੱਤ ਦਾ ਬੂਰ ਜ਼ਰੂਰ ਪਿਆ ਹੈ ਤੇ ਮੌਜੂਦਾ ਚੁਣੌਤੀ ਨੂੰ ਹੱਲ ਕਰਨ ਲਈ ਯੂਥ ਅਕਾਲੀ ਦਲ ਸੂਬੇ ਦੇ ਨੌਜਵਾਨ ਵਰਗ ਨੂੰ ਨਾਲ ਲੈ ਕੇ ਇਸੇ ਤਰਾਂ ਦਾ ਹੀ ਹੰਭਲਾ ਮਾਰੇਗਾ ਤੇ ਤਦ ਤੱਕ ਸੰਘਰਸ਼ ਜਾਰੀ ਰੱਖੇਗਾ ਜਦੋਂ ਤੱਕ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਅੱਗੇ ਗੋਡੇ ਨਹੀਂ ਟੇਕ ਦਿੰਦੀ।

ਇਹ ਵੀ ਪੜ੍ਹੋ : ਮੰਡੀਆਂ ਵਿੱਚ ਭੇਜੇ ਇੱਕ ਕਰੋੜ ਸੇਬ ਬਕਸੇ

ਇਹ ਵੀ ਪੜ੍ਹੋ : ਫੈਕਟਰੀ 'ਚੋ ਨਕਲੀ ਘਿਓ ਬਰਾਮਦ, ਇਕ ਗਿਰਫ਼ਤਾਰ

ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਨਾਲੋ ਗੱਠਜੋੜ ਤੋੜ ਕੇ ਪਹਿਲਾ ਹੀ ਇਹ ਸਬੂਤ ਦਿੱਤਾ ਜਾ ਚੁੱਕਾ ਹੈ ਕਿ ਪਾਰਟੀ ਨੂੰ ਕਿਸਾਨੀ ਹਿੱਤ ਪਹਿਲਾ ਤੇ ਸਰਕਾਰਾਂ ਬਾਅਦ ਵਿਚ ਹਨ ਕਿਉਂਕਿ ਅਕਾਲੀ ਦਲ ਤਾਂ ਹੈ ਹੀ ਕਿਸਾਨਾਂ ਦੀ ਪਾਰਟੀ।

ਇਹ ਵੀ ਪੜ੍ਹੋ : ਮੰਡੀਆਂ ਵਿੱਚ ਭੇਜੇ ਇੱਕ ਕਰੋੜ ਸੇਬ ਬਕਸੇ

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ 3 ਅਕਤੂਬਰ ਤੋਂ ਦੂਰਦਰਸ਼ਨ ਰਾਹੀਂ ਸ਼ੁਰੂ ਹੋਣਗੀਆਂ ਖ਼ਾਸ ਜਮਾਤਾਂ

ਉਨ੍ਹਾਂ ਕਿਹਾ ਕਿ 1 ਅਕਤੂਬਰ ਤੋਂ ਅਕਾਲੀ ਦਲ ਆਪਣੇ ਸੰਘਰਸ਼ ਨੂੰ ਤਿੱਖਾ ਕਰੇਗਾ ਤੇ ਉਸੇ ਦਿਨ ਪੂਰੇ ਪੰਜਾਬ ਤੋਂ ਹਰ ਵਰਗ ਨਾਲ ਜੁੜੇ ਹਜ਼ਾਰਾਂ ਲੋਕ ਚੰਡੀਗੜ ਵੱਲ ਕੂਚ ਕਰਨਗੇ ਤਾਂ ਜੋ ਕੇਂਦਰ ਸਰਕਾਰ ਤੇ ਉਨਾਂ ਦੇ ਪੂਜੀਪਤੀ ਯਾਰਾਂ ਨੂੰ ਸਿੱਧਾ ਸੁਨੇਹਾ ਦਿੱਤਾ ਜਾਵੇ ਕਿ ਇਸ ਧਰਤੀ 'ਤੇ ਧੱਕਾ ਬਰਦਾਸ਼ਤ ਕਰਨ ਵਾਲੇ ਲੋਕ ਨਹੀਂ ਵੱਸਦੇ।

ਇਹ ਵੀ ਪੜ੍ਹੋ : ਫੈਕਟਰੀ 'ਚੋ ਨਕਲੀ ਘਿਓ ਬਰਾਮਦ, ਇਕ ਗਿਰਫ਼ਤਾਰ

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe