Friday, November 22, 2024
 

ਰਾਸ਼ਟਰੀ

ਮੁੰਬਈ ਵਿੱਚ ਮੀਂਹ ਨਾਲ ਸੜਕਾਂ ਅਤੇ ਰੇਲਵੇ ਸਟੇਸ਼ਨ 'ਤੇ ਪਾਣੀ ਹੀ ਪਾਣੀ , ਬਸ-ਟ੍ਰੇਨ ਸੇਵਾਵਾਂ ਪ੍ਰਭਾਵਿਤ

September 23, 2020 09:15 AM

ਮਹਾਰਾਸ਼ਟਰ : ਮੁੰਬਈ ਦੇ ਕਈ ਇਲਾਕੀਆਂ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਮੁੰਬਈ ਦੇ ਗੋਰੇਗਾਂਵ ਖੇਤਰ ਵਿੱਚ ਭਾਰੀ ਮੀਂਹ ਪਿਆ ਜਿਸ ਕਾਰਨ ਜਗ੍ਹਾ ਜਗ੍ਹਾ ਉੱਤੇ ਪਾਣੀ ਭਰ ਗਿਆ।

ਨਾਲ ਹੀ  ਰੇਲ ਦੀਆਂ ਪਟਰੀਆਂ ਅਤੇ ਸੜਕਾਂ ਵੀ ਜਲਮਗਨ ਹੋ ਗਈਆਂ ਅਤੇ ਜਿਸਦੇ ਕਾਰਨ ਲੋਕਲ ਟ੍ਰੇਨ ਅਤੇ ਬਸ ਸੇਵਾਵਾਂ ਰੁਕਿਆਂ ਹੋਈਆਂ ਹਨ। ਮੁੰਬਈ ਵਿਚ ਪਏ ਮੁਸਲੇਧਾਰ ਮੀਂਹ ਕਾਰਨ ਰੇਲਵੇ ਸਟੇਸ਼ਨ 'ਤੇ ਮੁਸਾਫ਼ਰ ਫਸੇ ਹੋਏ ਹਨ, ਲਗਾਤਾਰ ਮੀਂਹ ਨਾਲ ਹਾਲਤ ਅਜਿਹੀ ਵਿਗੜੀ ਕਿ ਪਲੇਟਫਾਰਮ ਤੱਕ ਪਾਣੀ ਆ ਗਿਆ ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਸਾਮਣਾ ਕਰਣਾ ਪਿਆ।
ਭਾਰੀ ਮੀਂਹ ਦੇ ਕਾਰਨ ਸਾਇਨ - ਕੁਰਲਾ , ਚੂਨਾਭੱਟੀ - ਕੁਰਲਾ ਅਤੇ ਮਸਜਦ ਵਿੱਚ ਪਾਣੀ ਦੇ ਖੜ੍ਹਨ ਕਾਰਨ ਰੇਲਵੇ ਨੇ CSMT - ਠਾਣੇ ਅਤੇ CSMT - ਵਾਸ਼ੀ ਦੇ ਵਿੱਚ ਲੋਕਲ ਰੇਲ ਸੇਵਾ ਰੋਕ ਦਿੱਤੀ ਹੈ। ਠਾਣੇ - ਕਲਿਆਣ ਅਤੇ ਵਾਸ਼ੀ ਅਤੇ ਪਨਵੇਲ ਲਈ ਸ਼ਟਲ ਸੇਵਾ ਜਾਰੀ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe