Friday, November 22, 2024
 

ਰਾਸ਼ਟਰੀ

NIA ਨੇ ਦੋ ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ

September 22, 2020 11:14 AM

ਤਿਰੂਵਨੰਤਮਪੁਰਮ: ਕੌਮੀ ਜਾਂਚ ਏਜੰਸੀ (NIA) ਨੇ ਸੋਮਵਾਰ ਰਾਤ ਨੂੰ ਕੇਰਲ ਦੇ ਤਿਰਵਨੰਤਮਪੁਰਮ ਕੌਮਾਂਤਰੀ ਹਵਾਈ ਅੱਡੇ 'ਤੇ ਤਿੰਨ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਕਥਿਤ ਤੌਰ 'ਤੇ ਦੋ ਅੱਤਵਾਦੀਆਂ ਨੂੰ ਹਿਰਾਸਤ 'ਚ ਲੈ ਲਿਆ। ਸੂਤਰਾਂ ਨੇ ਦੱਸਿਆ ਕਿ ਦੋਵੇਂ ਅੱਤਵਾਦੀਆਂ ਦੇ ਸਾਉਦੀ ਅਰਬ ਤੋਂ ਇੱਥੇ ਪਹੁੰਚਣ ਤੋਂ ਬਾਅਦ NIA ਨੇ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ, ਜਿਸ 'ਚੋਂ ਇੱਕ ਗੁਲ ਨਵਾਜ ਉੱਤਰ ਪ੍ਰਦੇਸ਼ ਦਾ ਨਿਵਾਸੀ ਹੈ ਜਦੋਂਕਿ ਦੂਜਾ ਸ਼ੁਹੈਬ ਕੇਰਲ ਦੇ ਕੰਨੂਰ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਦੋਵਾਂ 'ਚੋਂ ਇੱਕ ਅੱਤਵਾਦੀ ਲਸ਼ਕਰ-ਏ-ਤੋਇਬਾ ਜਦੋਂਕਿ ਦੂਜਾ ਇੰਡੀਅਨ ਮੁਜਾਹੀਦੀਨ ਨਾਲ ਜੁੜਿਆ ਹੋਇਆ ਹੈ। ਸਾਊਦੀ ਅਰਬ ਦੇ ਰਿਯਾਧ ਤੋਂ ਇੱਥੇ ਪਰਤਣ ਤੋਂ ਬਾਅਦ ਖੂਫੀਆ ਏਜੰਸੀ ਰਾਅ ਸਮੇਤ ਕਈ ਜਾਂਚ ਏਜੰਸੀਆਂ ਨੇ ਇਨ੍ਹਾਂ ਤੋਂ ਲਗਭਗ ਤਿੰਨ ਘੰਟਿਆਂ ਤੱਕ ਪੁਛਗਿਛ ਕੀਤੀ ਜਿਸ ਤੋਂ ਬਾਅਦ ਇਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਸੂਤਰਾਂ ਅਨੁਸਾਰ ਇਨ੍ਹਾਂ ਨੂੰ ਪਹਿਲਾਂ ਕੋਚੀ ਲਿਜਾਇਆ ਜਾਵੇਗਾ ਜਿਸ ਤੋਂ ਬਾਅਦ ਸ਼ੁਹਾਬ ਨੂੰ ਬੰਗਲੌਰ ਜਦੋਂਕਿ ਗੁਲ ਨਵਾਜ ਨੂੰ ਦਿੱਲੀ ਲਿਜਾਇਆ ਜਾਵੇਗਾ। ਇਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਬੰਗਲੌਰ 'ਚ ਹੋਏ ਵਿਸਫੋਟਕ ਨੂੰ ਲੈ ਕੇ ਹਿਰਾਸਤ 'ਚ ਲਿਆ ਗਿਆ ਹੈ ਤੇ ਇਸ ਮਾਮਲੇ 'ਚ ਦੋਵਾਂ ਖਿਲਾਫ਼ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਿਆ ਸੀ। ਇਸ ਤੋਂ ਪਹਿਲਾਂ ਐਨਆਈਏ ਨੇ 19 ਸਤੰਬਰ ਨੂੰ ਤਿੰਨ ਅੱਤਵਾਦੀਆਂ ਨੂੰ ਕੇਰਲ ਦੇ ਏਰਨਾਕੁਲਮ ਤੋਂ ਛੇ ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

 

Have something to say? Post your comment

 
 
 
 
 
Subscribe