Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਅਲਕਾਇਦਾ ਦੇ 9 ਅਤਿਵਾਦੀ ਗ੍ਰਿਫ਼ਤਾਰ, ਵੱਡੇ ਅਤਿਵਾਦੀ ਹਮਲੇ ਦੀ ਬਣਾ ਰਹੇ ਸਨ ਯੋਜਨਾ

September 19, 2020 09:42 PM

ਨਵੀਂ ਦਿੱਲੀ  :  ਰਾਸ਼ਟਰੀ ਜਾਂਚ ਏਜੰਸੀ ਨੇ ਅਲਕਾਇਦਾ ਦੇ ਵੱਡੇ ਨੈੱਟਵਰਕ ਦਾ ਪਤਾ ਲਗਾਉਂਦੇ ਹੋਏ 9 ਸ਼ੱਕੀ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਨੇ ਅੱਜ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਕੇਰਲ ਅਤੇ ਪੱਛਮੀ ਬੰਗਾਲ ਵਿਚ ਅਲ ਕਾਇਦਾ ਦੇ ਨੈਟਵਰਕ ਦਾ ਪਰਦਾਫ਼ਾਸ਼ ਕਰਨ ਲਈ ਛਾਪੇ ਮਾਰੇ। ਕੇਰਲ ਵਲੋਂ ਪਛਮੀ ਬੰਗਾਲ ਦੇ ਏਰਨਾਕੁਲਮ ਅਤੇ ਮੁਰਸ਼ੀਦਾਬਾਦ ਵਿਚ ਛਾਪੇ ਮਾਰੇ ਗਏ ਹਨ।
    ਰਾਸ਼ਟਰੀ ਜਾਂਚ ਏਜੰਸੀ ਨੇ ਸਨਿਚਰਵਾਰ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਕੇਰਲਾ ਦੇ ਏਰਨਾਕੁਲਮ ਤੋਂ 3 ਅਤੇ ਪਛਮੀ ਬੰਗਾਲ ਦੇ ਮੁਰਸ਼ਿਦਾਬਾਦ ਤੋਂ 6 ਸ਼ੱਕੀ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਦੇਸ਼ ਵਿਚ ਵੱਡੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਐਨਆਈਏ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਅਤਿਵਾਦੀ ਤਕਰੀਬਨ 20 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਰਾਜੌਰੀ ‘ਚ ਲਸ਼ਕਰ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
    ਪਤਾ ਲੱਗਾ ਹੈ ਕਿ ਅਲ ਕਾਇਦਾ ਭਾਰਤ ਵਿਚ ਇਕ ਵੱਡੀ ਸਾਜਸ਼ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਭਾਰਤ ਵਿਚ ਕਈ ਅਤਿਵਾਦੀਆਂ ਨੇ ਦੇਸ਼ ਵਿਚ ਨਾਮਵਰ ਸੰਸਥਾਵਾਂ ਦੀ ਰੇਡ ਕੀਤੀ ਹੈ ਅਤੇ ਜਲਦੀ ਹੀ ਇਕ ਵੱਡੀ ਘਟਨਾ ਵਾਪਰਨੀ ਹੈ। ਇਸ ਇਨਪੁੱਟ ਤੋਂ ਬਾਅਦ ਜਾਂਚ ਏਜੰਸੀ ਹੋਰ ਚੌਕਸ ਹੋ ਗਈ। ਜਾਂਚ ਵਿਚ ਪਤਾ ਲਗਿਆ ਕਿ ਕੁਝ ਅਤਿਵਾਦੀ ਕੇਰਲਾ ਅਤੇ ਪਛਮੀ ਬੰਗਾਲ ਵਿਚ ਲੁਕੇ ਹੋਏ ਹਨ ਅਤੇ ਉਥੋਂ ਉਹ ਇਸ ਸਾਜਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
    ਇਸ ਤੋਂ ਬਾਅਦ ਅੱਜ ਸਵੇਰੇ ਐਨਆਈਏ ਨੇ ਏਰਨਾਕੁਲਮ (ਕੇਰਲਾ) ਅਤੇ ਮੁਰਸ਼ੀਦਾਬਾਦ (ਪੱਛਮੀ ਬੰਗਾਲ) ਵਿਚ ਇਕੋ ਸਮੇਂ ਕਈ ਥਾਵਾਂ 'ਤੇ ਛਾਪੇ ਮਾਰੇ ਅਤੇ ਅਲ-ਕਾਇਦਾ ਦੇ ਪਾਕਿਸਤਾਨ ਸਪਾਂਸਰਡ ਮਡਿਊਲ ਨਾਲ ਜੁੜੇ 9 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ।

 

Have something to say? Post your comment

Subscribe