Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸੰਸਾਰ

ਸ਼ੁਕਰ ਗ੍ਰਹਿ 'ਤੇ ਜ਼ਿੰਦਗੀ ਦੇ ਸੰਕੇਤ ਮਿਲੇ

September 19, 2020 08:29 AM

ਵਾਸ਼ਿੰਗਟਨ (ਬਿਊਰੋ) : ਮਨੁੱਖਤਾ ਦੀ ਭਲਾਈ ਲਈ ਵਿਗਿਆਨੀ ਦਿਨ-ਰਾਤ ਅਧਿਐਨ ਕਰਦੇ ਰਹਿੰਦੇ ਹਨ। ਹੁਣ ਸ਼ੁਕਰ ਗ੍ਰਹਿ 'ਤੇ ਜ਼ਿੰਦਗੀ ਦੀ ਭਾਲ ਵਿਚ ਜੁਟੇ ਵਿਗਿਆਨੀਆਂ ਨੂੰ ਨਵੀਂ ਆਸ ਦੀ ਕਿਰਨ ਦਿਸੀ ਹੈ। ਸ਼ੁੱਕਰ ਗ੍ਰਹਿ 'ਤੇ ਫਾਸਫੀਨ ਗੈਸ ਮਿਲਣ ਨਾਲ ਜ਼ਿੰਦਗੀ ਦੀ ਆਸ ਵੱਧ ਗਈ ਹੈ। ਭਾਵੇਂਕਿ ਹਾਲੇ ਕਾਫੀ ਸ਼ੋਧ ਕੀਤੀ ਜਾਣੀ ਬਾਕੀ ਹੈ। ਵਿਗਿਆਨਾਂ ਦੇ ਮੁਤਾਬਕ, ਸ਼ੁੱਕਰ 'ਤੇ 96 ਫੀਸਦੀ ਕਾਰਬਨ ਡਾਈਆਕਸਾਈਡ ਮੌਜੂਦ ਹੈ ਪਰ ਫਾਸਫੀਨ ਦਾ ਮਿਲਣਾ ਅਸਧਾਰਨ ਹੈ। 

ਫਾਸਫੀਨ ਗੈਸ ਦੀ ਮੌਜੂਦਗੀ ਬਾਰੇ ਮਿਲੀ ਜਾਣਕਾਰੀ


ਇਸ ਰਿਪੋਰਟ ਦੇ ਮੁਤਾਬਕ, ਅਮਰੀਕਾ ਦੇ ਹਵਾਈ ਅਤੇ ਚਿਲੀ ਵਿਚ ਲੱਗੀਆਂ ਦੋ ਦੂਰਬੀਨਾਂ ਨਾਲ ਸ਼ੁੱਕਰ ਗ੍ਰਹਿ ਦੇ ਬੱਦਲਾਂ ਵਿਚ ਫਾਸਫੀਨ ਗੈਸ ਦੀ ਮੌਜੂਦਗੀ ਦਾ ਪਤਾ ਚੱਲਿਆ ਹੈ। ਧਰਤੀ 'ਤੇ ਫਾਸਫੀਨ ਗੈਸ ਉਦੋਂ ਬਣਦੀ ਹੈ ਜਦੋਂ ਬੈਕਟੀਰੀਆ ਆਕਸੀਜਨ ਦੀ ਗੌਰ ਮੌਜੂਦਗੀ ਵਾਲੇ ਵਾਤਾਵਰਨ ਵਿਚ ਉਸ ਨੂੰ ਛੱਡਦੇ ਹਨ। ਬੈਕਟੀਰੀਆ ਜ਼ਿੰਦਗੀ ਦਾ ਸਬੂਤ ਤਾਂ ਹਨ ਪਰ ਵਿਗਿਆਨੀ ਕਹਿੰਦੇ ਹਨ ਕਿ ਸਿਰਫ ਫਾਸਫੀਨ ਗੈਸ ਦੀ ਮੌਜੂਦਗੀ ਸ਼ੁੱਕਰ ਗ੍ਰਹਿ 'ਤੇ ਜ਼ਿੰਦਗੀ ਹੋਣ ਦਾ 100 ਫੀਸਦੀ ਸਬੂਤ ਨਹੀਂ ਹੈ।

ਬਹੁਤ ਵੱਖਰਾ ਹੈ ਸ਼ੁੱਕਰ ਗ੍ਰਹਿ
ਸ਼ੁੱਕਰ ਨੂੰ ਬਾਇਬਲ ਵਿਚ ਨਰਕ ਕਿਹਾ ਗਿਆ ਹੈ। ਸ਼ੁੱਕਰ ਗ੍ਰਹਿ 'ਤੇ ਮੌਜੂਦ ਜਾਣਕਾਰੀ ਦੇ ਮੁਤਾਬਕ, ਉੱਥੋਂ ਦੇ ਵਾਤਾਵਰਨ ਵਿਚ 96 ਫੀਸਦੀ ਕਾਰਬਨ ਡਾਈਆਕਸਾਈਡ ਹੈ। ਸ਼ੁੱਕਰ ਦਾ ਤਾਪਮਾਨ 400 ਡਿਗਰੀ ਸੈਲਸੀਅਸ ਤੋਂ ਵੱਧ ਹੈ ਮਤਲਬ ਉੰਨਾ ਤਾਪਮਾਨ ਜਿੰਨੇ 'ਤੇ ਓਵਨ ਵਿਚ ਪਿੱਜ਼ਾ ਪੱਕਦਾ ਹੈ। ਇਸ ਲਈ ਜੇਕਰ ਤੁਸੀਂ ਸ਼ੁੱਕਰ ਗ੍ਰਹਿ 'ਤੇ ਪੈਰ ਰੱਖਿਆ ਤਾਂ ਕੁਝ ਹੀ ਸੈਕੰਡ ਵਿਚ ਤੁਸੀਂ ਉਬਲਣ ਲਗੋਗੇ। ਅਜਿਹੇ ਵਿਚ ਜੇਕਰ ਸ਼ੁੱਕਰ 'ਤੇ ਜ਼ਿੰਦਗੀ ਹੁੰਦੀ ਵੀ ਹੈ ਤਾਂ ਉਹ ਅਸੀਂ 50 ਕਿਲੋਮੀਟਰ ਉੱਪਰ ਮਿਲਣ ਦੀ ਹੀ ਆਸ ਕਰ ਸਕਦੇ ਹਾਂ।

ਰਿਪੋਰਟ ਹੋਈ ਪ੍ਰਕਾਸ਼ਿਤ
ਸ਼ੁੱਕਰ ਗ੍ਰਹਿ, ਜਿੱਥੇ ਜ਼ਿੰਦਗੀ ਨੂੰ ਖਤਮ ਕਰ ਦੇਣ ਵਾਲੇ ਤਾਪਮਾਨ 800 ਡਿਗਰੀ ਫਾਰੇਨਹਾਈਟ ਦੀ ਗਰਮੀ ਰਹਿੰਦੀ ਹੈ, ਉੱਥੇ ਜ਼ਿੰਦਗੀ ਖਤਮ ਕਰ ਦੇਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਵਿਚ ਹਨ। ਜਿੱਥੇ ਗਰਮ ਲਾਵੇ ਦੀਆਂ ਨਦੀਆਂ ਵਹਿੰਦੀਆਂ ਹਨ, ਉਸੇ ਸ਼ੁੱਕਰ ਗ੍ਰਹਿ ਨੂੰ ਲੈਕੇ ਵਿਗਿਆਨੀਆਂ ਨੇ ਜ਼ਿੰਦਗੀ ਦੀ ਖੁਸ਼ਖਬਰੀ ਦਿੱਤੀ ਹੈ। ਸੌਰਮੰਡਲ 'ਤੇ ਰਿਸਰਚ ਕਰਨ ਵਾਲੇ ਵਿਗਿਆਨੀਆਂ ਦੀ ਟੀਮ ਦੀ ਰਿਸਰਚ ਵਿਗਿਆਨ 'ਤੇ ਆਧਾਰਿਤ ਪੱਤਰਿਕਾ 'ਨੇਤਰ ਐਸਟ੍ਰੌਨੋਮੀ' ਵਿਚ ਪ੍ਰਕਾਸ਼ਿਤ ਹੋਈ ਹੈ। 

ਆਸਟ੍ਰੇਲੀਆ ਦੇ ਵਿਗਿਆਨੀ ਐਲਨ ਡਫੀ ਨੇ ਇਸ ਖੋਜ 'ਤੇ ਕਿਹਾ ਕਿ ਇਹ ਧਰਤੀ ਦੇ ਇਲਾਵਾ ਕਿਸੇ ਹੋਰ ਗ੍ਰਹਿ 'ਤੇ ਜ਼ਿੰਦਗੀ ਦੀ ਮੌਜੂਦਗੀ ਹੋਣ ਦਾ ਸਭ ਤੋਂ ਰੋਮਾਂਚਕ ਸੰਕੇਤ ਹੈ। ਸ਼ੁੱਕਰ 'ਤੇ ਬਣੀ ਇਸ ਗੈਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਭਾਰਤ ਦੀ ਸਪੇਸ ਏਜੰਸੀ ਇਸਰੋ ਵੀ ਮਹੱਤਵਪੂਰਨ ਜਾਣਕਾਰੀਆਂ ਜੁਟਾਉਣ ਲਈ ਸ਼ੁੱਕਰਯਾਨ 1 ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ।

 

 

Readers' Comments

Onkar Singh 9/19/2020 10:53:52 AM

ਵਾਹ ਭਈ ਵਾਹ

Have something to say? Post your comment

 

ਹੋਰ ਸੰਸਾਰ ਖ਼ਬਰਾਂ

10 ਹਜ਼ਾਰ ਭਾਰਤੀਆਂ ਨੂੰ ਇਜ਼ਰਾਈਲ ਦਵੇਗਾ ਰੁਜ਼ਗਾਰ, ਪੜ੍ਹੋ ਤਫ਼ਸੀਲ

(Video) ਨਾਈਜੀਰੀਆ 'ਚ ਧਮਾਕਾ, 48 ਮੌਤਾਂ

ਬ੍ਰਾਜ਼ੀਲ ਦੀ ਅਦਾਲਤ ਨੇ ਐਲੋਨ ਮਸਕ ਦੇ X ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ

ਜੇ ਮੈਨੂੰ ਨੁਕਸਾਨ ਹੋਇਆ ਤਾਂ ਫੌਜ, ਆਈਐਸਆਈ ਮੁਖੀ ਜ਼ਿੰਮੇਵਾਰ ਹਨ : ਇਮਰਾਨ

ਪਾਕਿਸਤਾਨ 23 ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਨੇਤਨਯਾਹੂ ਦੇ ਗੜ੍ਹ 'ਤੇ ਰਾਕੇਟ-ਡਰੋਨ ਬੰਬਾਰੀ, ਹਿਜ਼ਬੁੱਲਾ ਨੇ ਅੱਜ ਹੀ ਜੰਗ ਕਿਉਂ ਸ਼ੁਰੂ ਕਰ ਦਿੱਤੀ ?

ਟੈਲੀਗ੍ਰਾਮ ਮੈਸੇਜਿੰਗ ਐਪ ਦੇ CEO ਦੁਰੋਵ ਫਰਾਂਸ ਵਿੱਚ ਗ੍ਰਿਫਤਾਰ

ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਕਿਵੇਂ ਰਿਹਾ, ਪੜ੍ਹੋ ਪੂਰੀ ਜਾਣਕਾਰੀ

ਪੋਲੈਂਡ ਦੀ ਧਰਤੀ ਤੋਂ PM ਮੋਦੀ ਦੀ ਇਜ਼ਰਾਈਲ ਅਤੇ ਰੂਸ ਨੂੰ ਸਲਾਹ

5 ਅਫਗਾਨੀਆਂ ਨੂੰ ਮਾਰ ਕੇ ਖੰਭੇ 'ਤੇ ਲਟਕਾ ਦਿੱਤਾ, ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਲਾਸ਼ਾਂ ਵਾਪਸ ਕੀਤੀਆਂ

 
 
 
 
Subscribe