ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦਾ ਰਸੋਈਆ ਕੋਵਿਡ-19 ਪਾਜ਼ੇਟਿਵ ਪਾਇਆ ਹੈ, ਉਨ੍ਹਾਂ ਨੂੰ 21 ਸਤੰਬਰ ਤਕ ਹੋਮ ਕੁਆਰੰਟੀਨ ਰਹਿਣ ਦੀ ਸਲਾਹ ਦਿਤੀ ਗਈ ਹੈ।
ਰਸੋਈਏ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਇਸ ਕਾਰਨ ਪ੍ਰਿਯੰਕਾ ਨੂੰ ਆਪਣੀ ਮਾਂ ਸੋਨੀਆ ਗਾਂਧੀ ਨਾਲ ਸੰਯੁਕਤ ਰਾਜ ਅਮਰੀਕਾ ਜਾਣ ਦੀ ਯੋਜਨਾ ਰਦ ਕਰਨੀ ਪਈ ਤੇ ਰਾਹੁਲ ਗਾਂਧੀ ਨੂੰ ਆਪਣੀ ਮਾਂ ਸੋਨੀਆ ਦੇ ਸਾਲਾਨਾ ਚੈਕਅਪ ਲਈ ਅਮਰੀਕਾ ਜਾਣਾ ਪਿਆ। ਜਿਸ ਦੇ ਚਲਦੇ ਰਾਹੁਲ ਗਾਂਧੀ ਨੂੰ ਸੰਸਦ ਦਾ ਮਾਨਸੂਨ ਸੈਸ਼ਨ ਛਡਣਾ ਪਿਆ ਪ੍ਰਿਯੰਕਾ ਦੇ ਜਲਦ ਹੀ ਆਪਣੇ ਗੁਰੂਗ੍ਰਾਮ ਸਥਿਤ ਘਰੋਂ ਤੋਂ ਦਿੱਲੀ ਵਾਲੇ ਫ਼ਲੈਟ 'ਚ ਸ਼ਿਫਟ ਹੋਣ ਦੀਆਂ ਚਰਚਾਵਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਉਨ੍ਹਾਂ ਦਾ ਨਵਾਂ ਪਤਾ ਖਾਨ ਮਾਰਕੀਟ ਕੋਲ ਅੰਬੈਸਡਰ ਹੋਟਲ ਦੇ ਸਾਹਮਣੇ ਸੁਜਾਨ ਸਿੰਘ ਪਾਰਕ 'ਚ ਇਕ ਡੁਪਲੈਕਸ ਅਪਰਾਟਮੈਂਟ ਹੋਵੇਗਾ।