ਨਵੀਂ ਦਿੱਲੀ : ਦਿੱਲੀ ਹਿੰਸਾ ਮਾਮਲੇ ਵਿੱਚ ਯੂਏਪੀਏ (UAPA) ਤਹਿਤ ਦਿੱਲੀ ਪੁਲਿਸ ਸਪੇਸ਼ਲ ਸੈੱਲ ਨੇ ਕਾਰਵਾਈ ਕਰਦੇ ਹੋਏ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ ਪੁਰਾਣੇ ਵਿਦਿਆਰਥੀ ਉਮਰ ਖਾਲਿਦ ਨੂੰ ਗ੍ਰਿਫ਼ਤਾਰ ਕੀਤਾ ਹੈ। ਖਾਲਿਦ 'ਤੇ ਇਲਜ਼ਾਮ ਹੈ ਕਿ ਉਸ ਨੇ ਪੂਰਬ-ਉੱਤਰ ਦਿੱਲੀ ਦੀ ਹਿੰਸਾ ਵਿੱਚ ਸਹਿਯੋਗ ਕੀਤਾ ਸੀ ।
ਦੋ ਸਿੰਤਬਰ ਨੂੰ ਹੋਈ ਸੀ ਛੇ ਘੰਟੇ ਤੱਕ ਪੁੱਛਗਿਛ
ਦੋ ਸਿਤੰਬਰ ਨੂੰ ਉਮਰ ਖਾਲਿਦ ਤੋਂ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਛੇ ਘੰਟੇ ਤੱਕ ਪੁੱਛਗਿਛ ਕੀਤੀ ਸੀ । ਇਸ ਪੁੱਛਗਿਛ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਮਰ ਖਾਲਿਦ ਨੇ ਪੁੱਛਗਿਛ ਵਿੱਚ ਸਹਿਯੋਗ ਨਹੀਂ ਕੀਤਾ । ਜ਼ਰੂਰਤ ਪੈਣ 'ਤੇ ਉਮਰ ਖਾਲਿਦ ਨੂੰ ਫਿਰ ਤੋਂ ਪੁੱਛਗਿਛ ਲਈ ਬੁਲਾਇਆ ਜਾ ਸਕਦਾ ਹੈ ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਮੋਦੀ ਦਾ ਬਿਹਾਰ ਨੂੰ ਤੋਹਫ਼ਾ
ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਦੋ ਸਿਤੰਬਰ ਨੂੰ ਹੋਈ ਪੁੱਛਗਿਛ ਵਿੱਚ ਉਮਰ ਖਾਲਿਦ ਨੇ ਸ਼ਾਹੀਨਬਾਗ ਵਿੱਚ ਹੋਈ ਬੈਠਕ ਵਿੱਚ ਸ਼ਾਮਿਲ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਸੀ । ਇਸ ਦੇ ਨਾਲ ਹੀ ਦਿੱਲੀ ਹਿੰਸਾ ਦੀ ਸਾਜਿਸ਼ ਰਚਣ ਵਿੱਚ ਸ਼ਮੂਲੀਅਤ ਨੂੰ ਵੀ ਨਕਾਰ ਦਿੱਤਾ ਸੀ । ਉਮਰ ਨੇ ਇਹ ਵੀ ਕਿਹਾ ਸੀ ਕਿ ਉਹ ਕਦੇ ਤਾਹਿਰ ਹੁਸੈਨ ਨੂੰ ਨਹੀਂ ਮਿਲਿਆ।
ਉਮਰ ਖ਼ਿਲਾਫ਼ ਸਪੈਸ਼ਲ ਸੈੱਲ ਵਿੱਚ ਦਰਜ ਹੈ ਮਾਮਲਾ
ਜੇਏਨਿਊ ਦੇ ਪੁਰਾਣੇ ਵਿਦਿਆਰਥੀ ਉਮਰ ਖਾਲਿਦ ਖਿਲਾਫ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵਿੱਚ ਦਿੱਲੀ ਦੰਗਿਆਂ ਦੀ ਸਾਜਿਸ਼ ਰਚਣ ਦਾ ਮਾਮਲਾ ਦਰਜ ਹੈ । FIR ਵਿੱਚ ਉਮਰ ਨੂੰ ਨਾਮਜ਼ਦ ਕੀਤਾ ਗਿਆ ਸੀ ।
ਇਹ ਵੀ ਪੜ੍ਹੋ : ਜ਼ਮੀਨ ਖਿਸਕਣ ਨਾਲ 9 ਮੌਤਾਂ, 22 ਲਾਪਤਾ
ਬਾਅਦ ਵਿੱਚ ਸਪੈਸ਼ਲ ਸੈੱਲ ਨੇ ਉਮਰ ਖਿਲਾਫ ਗ਼ੈਰ ਕਾਨੂੰਨੀ ਗਤੀਵਿਧੀ ਅਧਿਨਿਯਮ (UAPA) ਦੀਆਂ ਧਾਰਾਵਾਂ ਵੀ ਲਗਾ ਦਿੱਤੀ ਸਨ । ਸਪੈਸ਼ਲ ਸੈੱਲ ਨੇ ਉਮਰ ਖਾਲਿਦ ਤੋਂ ਇੱਕ ਅਗਸਤ ਨੂੰ ਵੀ ਪੁੱਛਗਿਛ ਕੀਤੀ ਸੀ । ਸਪੈਸ਼ਲ ਸੈੱਲ ਨੇ ਜਾਂਚ ਲਈ ਉਮਰ ਖਾਲਿਦ ਦਾ ਫੋਨ ਵੀ ਜਮ੍ਹਾ ਕਰ ਲਿਆ ਸੀ ।
ਯੇਚੁਰੀ, ਯੋਗੇਂਦਰ ਯਾਦਵ ਅਤੇ ਜੈਤੀ ਘੋਸ਼ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਫਾਈ
ਉਥੇ ਹੀ ਦਿੱਲੀ ਦੰਗੀਆਂ ਦੇ ਮਾਮਲੇ ਵਿੱਚ ਫਾਇਲ ਕੀਤੇ ਗਏ ਪਹਿਲੇ ਇਲਜ਼ਾਮ ਪੱਤਰ ਨੂੰ ਲੈ ਕੇ ਦਿੱਲੀ ਪੁਲਿਸ ਨੇ ਐਤਵਾਰ ਨੂੰ ਸਫਾਈ ਦਿੱਤੀ। ਦਿੱਲੀ ਪੁਲਿਸ ਨੇ ਕਿਹਾ , ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸੀਤਾਰਾਮ ਯੇਚੁਰੀ, ਯੋਗੇਂਦਰ ਯਾਦਵ ਅਤੇ ਜੈਤੀ ਘੋਸ਼ ਨੂੰ ਸਾਡੇ ਵਲੋਂ ਦਰਜ ਪੂਰਕ ਇਲਜ਼ਾਮ ਪੱਤਰ (ਦਿੱਲੀ ਹਿੰਸਾ ਮਾਮਲੇ ਦੇ) ਵਿੱਚ ਮੁਲਜ਼ਮ ਨਹੀਂ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਮੋਦੀ ਦਾ ਬਿਹਾਰ ਨੂੰ ਤੋਹਫ਼ਾ
ਦਿੱਲੀ ਪੁਲਿਸ ਨੇ ਕਿਹਾ , ਇੱਕ ਵਿਅਕਤੀ ਨੂੰ ਕੇਵਲ ਖੁਲਾਸਾ (ਡਿਸਕਲੋਜਰ) ਕੀਤੇ ਗਏ ਬਿਆਨ ਦੇ ਆਧਾਰ 'ਤੇ ਮੁਲਜ਼ਮ ਨਹੀਂ ਬਣਾਇਆ ਜਾਂਦਾ ਹੈ। ਕੇਵਲ ਠੋਸ ਪੁਸ਼ਟੀ ਲਾਇਕ ਸਬੂਤਾਂ ਦੇ ਆਧਾਰ 'ਤੇ ਹੀ ਅੱਗੇ ਦੀ ਕਾਨੂੰਨੀ ਕਾਰਵਾਈ ਦੀ ਜਾਂਦੀ ਹੈ।
ਇਹ ਵੀ ਪੜ੍ਹੋ : ਜ਼ਮੀਨ ਖਿਸਕਣ ਨਾਲ 9 ਮੌਤਾਂ, 22 ਲਾਪਤਾ