Friday, November 22, 2024
 

ਰਾਸ਼ਟਰੀ

Play store ਤੋਂ ਬੈਨ ਹੁੰਦਿਆਂ ਹੀ TikTok ਦੇ ਦੀਵਾਨਿਆਂ ਨੇ ਲੱਭਿਆ ਡਾਊਨਲੋਡਿੰਗ ਦਾ ਨਵਾਂ ਤਰੀਕਾ, Google ਨੂੰ ਪਾਇਆ ਵਖ਼ਤ

April 21, 2019 08:01 AM

ਨਵੀਂ ਦਿੱਲੀ : ਵੀਡੀਓ ਸ਼ੇਅਰਿੰਗ ਟਿਕਟਾਕ ਨੂੰ ਗੂਗਲ ਤੇ ਐਪਲ ਦੇ ਪਲੇਅ ਸਟੋਰ ਤੋਂ ਬੈਨ ਕਰ ਦਿੱਤਾ ਗਿਆ ਹੈ। ਟਿਕਟਾਕ 500 ਮਿਲੀਅਨ ਤੋਂ ਜ਼ਿਆਦਾ ਯੂਜ਼ਰਜ਼ ਨਾਲ ਦੁਨੀਆ ਦੀਆਂ ਉਨ੍ਹਾਂ ਐਪਸ 'ਚੋਂ ਇਕ ਹੈ ਜਿਨ੍ਹਾਂ ਨੇ ਸੱਭ ਤੋਂ ਵੱਧ ਤਰੱਕੀ ਕੀਤੀ ਹੈ। ਹਰ ਮਹੀਨੇ 100 ਮਿਲੀਅਨ ਤੋਂ ਜ਼ਿਆਦਾ ਯੂਜ਼ਰ ਇਸ ਐਪ ਨੂੰ ਜੁਆਇਨ ਕਰਦੇ ਹਨ। ਇਸ 'ਚ ਸੱਭ ਤੋਂ ਜ਼ਿਆਦਾ ਯੂਜ਼ਰ ਭਾਰਤ ਦੇ ਹਨ। ਭਾਰਤ 'ਚ 12 ਕਰੋੜ ਲੋਕ ਟਿਕਟਾਕ ਯੂਜ਼ਰ ਹਨ।

How to Download TikTok ਕਰ ਰਿਹੈ ਟ੍ਰੈਂਡ 

ਪਲੇਅ ਸਟੋਰ ਤੋਂ ਬੈਨ ਕਰਨ ਤੋਂ ਬਾਅਦ ਯੂਜ਼ਰਜ਼ 'ਤੇ ਜ਼ਿਆਦਾ ਫ਼ਰਕ ਨਹੀਂ ਪਿਆ ਲੱਗਦਾ। ਟਿਕਟਾਕ ਦੇ ਦੀਵਾਨੇ ਅਜੇ ਵੀ ਇਸ ਐਪ ਨੂੰ ਡਾਊਨਲੋਡ ਕਰ ਕੇ ਵਰਤ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਟਿਕਟਾਕ 'ਤੇ ਬੈਨ ਲੱਗਣ ਦੈ ਐਲਾਨ ਤੋਂ ਬਾਅਦ ਗੂਗਲ 'ਤੇ How to Download TikTok ਦੀ ਸਰਚ ਇਕਦਮ ਵਧ ਗਈ ਹੈ। Google trends ਅਨੁਸਾਰ ਟਿਕਟਾਕ ਡਾਊਨਲੋਡ ਕਿਵੇਂ ਕੀਤਾ ਜਾਵੇ, ਇਸ ਸਵਾਲ ਦੀਆਂ serches ਇਕਦਮ ਵੱਧ ਗਈਆਂ ਹਨ। ਬੈਨ ਲੱਗਣ ਤੋਂ ਬਾਅਦ ਇਹ ਜ਼ਿਆਦਾ ਸਰਚ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਗੂਗਲ ਤੇ ਐਪਲ ਨੂੰ ਟਿਕਟਾਕ ਦੇ ਡਾਊਨਲੋਡ 'ਤੇ ਬੈਨ ਲਾਉਣ ਲਈ ਕਿਹਾ ਹੈ। ਦੋਵਾਂ ਕੰਪਨੀਆਂ ਨੇ ਆਪਣੇ ਐਪ ਨੂੰ ਐਪ ਸਟੋਰ ਤੋਂ ਰਿਮੂਵ ਕਰ ਦਿੱਤਾ। ਹੇਠਾਂ ਅਸੀਂ ਇਕ ਸਕਰੀਨਸ਼ਾਰਟ ਦਿੱਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ 16 ਅਪ੍ਰੈਲ ਨੂੰ ਇਸ ਐਪ 'ਤੇ ਬੈਨ ਲੱਗਣ ਤੋਂ ਬਾਅਦ TikTok Download ਦੀਆਂ searches ਇਕਦਮ ਵਧ ਗਈਆਂ ਹਨ।

ਕੁਝ ਰਿਪੋਰਟਸ ਦੀ ਮੰਨੀਏ ਤਾਂ ਟਿਕਟਾਕ ਫੈਨਜ਼ ਨੇ ਗੂਗਲ ਐਪਲ ਐਪ ਸਟੋਰ ਨੂੰ ਬਾਈਪਾਸ ਕਰ ਕੇ ਇਸ ਨੂੰ ਡਾਊਨਲੋਡ ਕਰਨ ਦਾ ਹੋਰ ਤਰੀਕਾ ਲੱਭ ਲਿਆ ਹੈ। ਕਈ ਅਜਿਹੀਆਂ APK ਮਿਰਰ ਸਾਈਟਸ ਮੌਜੂਦ ਹਨ ਜੋ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਦਾ ਤਰੀਕਾ ਉਪਲਬਧ ਕਰਵਾਉਂਦੀਆਂ ਹਨ। ਇਸ ਲਈ ਗੂਗਲ ਐਪਲ ਐਪ ਸਟੋਰ ਦੀ ਜ਼ਰੂਰਤ ਨਹੀਂ ਹੁੰਦੀ। ਅਜਿਹੀ ਹੀ ਇਕ ਵੈੱਬਸਾਈਟ APKMirror ਨੇ ਦੱਸਿਆ ਕਿ ਉਨ੍ਹਾਂ ਦੀ ਵੈੱਬਸਾਈਟ ਤੋਂ ਟਿਕਟਾਕ ਡਾਊਨਲੋਡਿੰਗ 15 ਫੀਸਦੀ ਵਧ ਗਈ ਹੈ। ਇਹ ਉਦੋਂ ਤੋਂ ਹੋਇਆ ਜਦੋਂ ਇਸ ਨੂੰ ਐਪ ਸਟੋਰ ਤੋਂ ਬੈਨ ਕੀਤਾ ਗਿਆ।
 

Have something to say? Post your comment

 
 
 
 
 
Subscribe