Friday, November 22, 2024
 

ਰਾਸ਼ਟਰੀ

ਸਟਾਰਟਅਪ ਦਰਜਾਬੰਦੀ 'ਚ ਗੁਜਰਾਤ ਸਿਖਰ 'ਤੇ ਕਾਬਜ਼

September 14, 2020 06:50 AM

ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਸਟਾਰਟਅਪ ਦਰਜਾਬੰਦੀ 'ਚ ਗੁਜਰਾਤ ਇਸ ਸਾਲ ਵੀ ਨੰਬਰ ਇੱਕ 'ਤੇ ਬਰਕਰਾਰ ਹੈ। ਉਥੇ ਹੀ ਇਮਰਜਿੰਗ ਸਟਾਰਟਅਪ ਇਕੋਸਿਸਟਮ ਕੈਟਾਗਰੀ 'ਚ ਉੱਤਰ ਪ੍ਰਦੇਸ਼ ਅਤੇ ਐਸਪਾਇਰਿੰਗ ਲੀਡਰਸ ਕੈਟਾਗਰੀ 'ਚ ਹਰਿਆਣਾ, ਝਾਰਖੰਡ, ਉਤਰਾਖੰਡ ਸ਼ਾਮਲ ਕੀਤੇ ਗਏ ਹਨ। ਇਹ ਲਗਾਤਾਰ ਦੂਜੀ ਦਰਜਾਬੰਦੀ ਹੈ, ਜਿਨਾਂ ਵਿਚ ਸੂਬਿਆਂ ਦੀ ਸਟਾਰਟਅਪ ਲਈ ਕੀਤੇ ਜਾ ਰਹੇ ਇੰਤਜ਼ਾਮਾਂ ਦੇ ਆਧਾਰ 'ਤੇ ਉਨ੍ਹਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ।
ਕੇਂਦਰ ਸਰਕਾਰ ਮੁਤਾਬਕ ਇਸ ਰੈਂਕਿੰਗ ਦਾ ਮਕਸਦ ਸੂਬਿਆਂ 'ਚ ਇਨੋਵੇਸ਼ਨ ਸਮਰਥਾ ਨੂੰ ਵਿਕਸਿਤ ਕਰਨਾ ਹੈ। ਇਸ ਦਰਜਾਬੰਦੀ ਵਿਚ 22 ਸੂਬਿਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰੈਂਕਿੰਗ 'ਚ ਇਮਰਜਿੰਗ ਸਟਾਰਟਅਪ ਇਕੋਸਿਸਟਮ ਕੈਟਾਗਰੀ ਵਿਚ ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਿਜ਼ੋਰਮ, ਸਿੱਕਮ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹੈ।
ਉਥੇ ਹੀ ਐਸਪਾਇਰਿੰਗ ਲੀਡਰਸ ਕੈਟਾਗਰੀ 'ਚ ਹਰਿਆਣਾ, ਝਾਰਖੰਡ, ਨਾਗਾਲੈਂਡ, ਪੰਜਾਬ, ਤੇਲੰਗਾਨਾ ਅਤੇ ਉਤਰਾਖੰਡ ਸੂਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬਿਹਾਰ, ਮਹਾਰਾਸ਼ਟਰ, ਉੜੀਸ਼ਾ ਅਤੇ ਰਾਜਸਥਾਨ ਲੀਡਰਸ ਕੈਟਾਗਰੀ 'ਚ ਜਦੋਂ ਕਿ ਕਰਨਾਟਕ ਅਤੇ ਕੇਰਲ ਸਟਾਰਟਅਪ ਨੂੰ ਬਿਹਤਰ ਮਾਹੌਲ ਦੇਣ ਦੇ ਮਾਮਲੇ 'ਚ ਟੌਪ ਪ੍ਰਫਾਰਮਰ ਕੈਟਾਗਰੀ 'ਚ ਸ਼ਾਮਲ ਕੀਤਾ ਗਿਆ ਹੈ। ਸੰਘ ਸ਼ਾਸਤ ਸੂਬਿਆਂ ਵਿਚ ਬੈਸਟ ਪ੍ਰਫਾਰਮਰਸ ਕੈਟਾਗਰੀ 'ਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਰਿਹਾ ਹੈ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਸੂਬਾ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸੋਮ ਪ੍ਰਕਾਸ਼ ਨੇ ਦੂਜੇ ਐਡੀਸ਼ਨ ਦੀ ਦਰਜਾਬੰਦੀ ਜਾਰੀ ਕੀਤੀ। ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦਰਜਾਬੰਦੀ ਜਾਰੀ ਕਰਦੇ ਹੋਏ ਕਿਹਾ ਕਿ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਜਿਸ ਹਿਸਾਬ ਨਾਲ ਕੇਂਦਰ ਸਰਕਾਰ ਫੰਡ ਦਿੰਦੀ ਹੈ, ਉਸੇ ਲਾਈਨ 'ਤੇ ਸੂਬਿਆਂ ਅੰਦਰ ਉਨ੍ਹਾਂ ਦੇ ਵਿਸ਼ਵਾਸ ਲਈ ਮਾਹੌਲ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਨਿਜੀ ਨਿਵੇਸ਼ਕਾਂ ਨੂੰ ਵੀ ਇਸ ਖੇਤਰ ਨੂੰ ਫ਼ਾਇਨਾਂਸ ਕਰਨ ਦੀ ਅਪੀਲ ਕੀਤੀ।

 

Have something to say? Post your comment

 
 
 
 
 
Subscribe