Friday, November 22, 2024
 

ਚੰਡੀਗੜ੍ਹ / ਮੋਹਾਲੀ

ਪੰਜਾਬ 'ਚ NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਰੇਲਵੇ ਦਾ ਵੱਡਾ ਤੋਹਫ਼ਾ

September 13, 2020 10:11 AM

ਚੰਡੀਗੜ੍ਹ : ਪੂਰੇ ਦੇਸ਼ ਸਮੇਤ ਪੰਜਾਬ 'ਚ ਜੇ. ਈ. ਏ. ਮੇਨ ਪ੍ਰੀਖਿਆ ਆਯੋਜਿਤ ਕਰਨ ਤੋਂ ਬਾਅਦ ਹੁਣ ਨੀਟ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਗਈਆਂ ਹਨ। ਨੀਟ ਪ੍ਰੀਖਿਆ 13 ਸਤੰਬਰ ਮਤਲਬ ਕਿ ਅੱਜ ਹੋਵੇਗੀ। ਪੰਜਾਬ 'ਚ ਨੀਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਰੇਲਵੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ।  ਰੇਲਵੇ ਵੱਲੋਂ ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਗੱਡੀਆਂ ਚਲਾਈਆਂ ਗਈਆਂ ਹਨ। ਉੱਤਰ ਪੱਛਮ ਰੇਲਵੇ ਦੇ PRO ਅਭੇ ਸ਼ਰਮਾ ਦੇ ਅਨੁਸਾਰ ਸ੍ਰੀ ਗੰਗਾਨਗਰ-ਬਠਿੰਡਾ ਐਕਸਪ੍ਰੈੱਸ ਸਪੈਸ਼ਲ ਗੱਡੀ ਗਿਣਤੀ 04705 ਐਤਵਾਰ 13 ਸਤੰਬਰ ਦੀ ਸਵੇਰੇ 7.30 ਵਜੇ ਸ੍ਰੀ ਗੰਗਾਨਗਰ ਤੋਂ ਰਵਾਨਾ ਹੋ ਕੇ ਅਬੋਹਰ, ਮਲੋਟ 'ਚ ਠਹਿਰਦੇ ਹੋਏ 2 ਘੰਟੇ 15 ਮਿੰਟ ਬਾਅਦ 9.45 ਵਜੇ ਬਠਿੰਡਾ ਪਹੁੰਚੇਗੀ।  ਵਾਪਸੀ 'ਚ ਬਠਿੰਡਾ-ਸ੍ਰੀ ਗੰਗਾਨਗਰ ਐਕਸਪ੍ਰੈੱਸ ਸਪੈਸ਼ਲ ਗੱਡੀ 04706 ਉਸੇ ਦਿਨ ਸ਼ਾਮ 7.30 ਵਜੇ ਬਠਿੰਡਾ ਤੋਂ ਰਵਾਨਾ ਹੋ ਕੇ ਰਾਤ 10 ਵਜੇ ਸ੍ਰੀ ਗੰਗਾਨਗਰ ਪਹੁੰਚੇਗੀ। ਸਪੈਸ਼ਲ ਗੱਡੀ ਪੂਰਨ ਤੌਰ 'ਤੇ ਸੈਨੇਟਾਈਜ਼ ਹੋਵੇਗੀ। ਇਸ 'ਚ ਪ੍ਰੀਖਿਆਰਥੀਆਂ ਤੋਂ ਇਲਾਵਾ ਕੋਈ ਵੀ ਮੁਸਾਫਰ ਉੱਚਿਤ ਰਿਜ਼ਰਵ ਟਿਕਟ ਲੈ ਕੇ ਯਾਤਰਾ ਨਹੀਂ ਕਰ ਸਕੇਗਾ। ਕਮਰਸ਼ੀਅਲ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਗੱਡੀ ਤੋਂ ਇਲਾਵਾ ਇਕ ਹੋਰ ਗੱਡੀ ਭਿਵਾਨੀ ਤੋਂ ਰਵਾਨਾ ਹੋਵੇਗੀ, ਜੋ ਸਿਰਸਾ ਤੋਂ ਹੁੰਦੇ ਹੋਏ ਸਾਢੇ 9 ਵਜੇ ਦੇ ਕਰੀਬ ਬਠਿੰਡਾ ਪਹੁੰਚੇਗੀ। ਇਨ੍ਹਾਂ ਗੱਡੀਆਂ ਨੂੰ ਬਕਾਇਦਾ ਸੈਨੇਟਾਈਜ਼ ਕਰ ਕੇ ਅਤੇ ਮੁਸਾਫ਼ਰਾਂ ਦੀ ਸਕੈਨਿੰਗ ਆਦਿ ਕਰ ਕੇ ਅੱਗੇ ਰਵਾਨਾ ਕੀਤਾ ਜਾਵੇਗਾ।

 

Have something to say? Post your comment

Subscribe