ਨਵੀਂ ਦਿੱਲੀ : ਪਾਕਿਸਤਾਨ ਨੇ ਰਾਜਸਥਾਨ ਦੇ ਅਨੂਪਗੜ੍ਹ ਸੈਕਟਰ 'ਚ ਘੁਸਪੈਠ ਦੌਰਾਨ ਮਾਰੇ ਗਏ ਦੋ ਨਸ਼ਾਂ ਤਸਕਰਾਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿਤਾ ਹੈ। 9 ਸਤੰਬਰ ਨੂੰ ਰਾਜਸਥਾਨ ਦੇ ਅਨੂਪਗੜ੍ਹ ਸੈਕਟਰ 'ਚ ਸਰਹੱਦ ਸੁਰੱਖਿਆ ਫ਼ੋਰਸ (ਬੀ. ਐਸ. ਐਫ਼.) ਨੇ ਇਨ੍ਹਾਂ ਨੂੰ ਮਾਰ ਗਿਰਾਇਆ ਸੀ।
ਪਾਕਿ ਦੇ ਇਨਕਾਰ ਮਗਰੋਂ ਬੀ. ਐਸ. ਐਫ਼. ਨੇ ਹੀ ਦੋਹਾਂ ਲਾਸ਼ਾਂ ਨੂੰ ਦਫ਼ਨਾਇਆ
|
ਪਾਕਿਸਤਾਨ ਵਲੋਂ ਲਾਸ਼ਾਂ ਨੂੰ ਲੈਣ ਤੋਂ ਇਨਕਾਰ ਮਗਰੋਂ BSF ਨੇ ਹੀ ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਨੂੰ ਦਫ਼ਨਾ ਦਿਤੀਆਂ। ਸੂਤਰਾਂ ਮੁਤਾਬਕ ਬੀ. ਐਸ. ਐਫ਼. ਨੇ ਪਾਕਿਸਤਾਨ ਰੇਂਜਰਸ ਨੇ ਦੋਹਾਂ ਨੂੰ ਪਾਕਿਸਤਾਨੀ ਨਾਗਰਿਕ ਮੰਨਣ ਤੋਂ ਹੀ ਇਨਕਾਰ ਕਰ ਦਿਤਾ। ਇਨ੍ਹਾਂ 'ਚੋਂ ਇਕ ਦੇ ਕੋਲੋਂ ਪਹਿਚਾਣ ਪੱਤਰ ਵੀ ਬਰਾਮਦ ਹੋਇਆ ਸੀ, ਜਿਸ 'ਤੇ ਉਸ ਦਾ ਨਾਂ ਸ਼ਹਿਬਾਜ਼ ਅਲੀ ਪੁੱਤਰ ਮੁਸ਼ਤਾਕ ਅਹਿਮਦ ਲਿਖਿਆ ਸੀ। ਬੀਤੀ 9 ਸਤੰਬਰ ਦੀ ਰਾਤ ਨੂੰ ਇਨ੍ਹਾਂ ਦੋਹਾਂ ਨੇ ਅਨੂਪਗੜ੍ਹ ਸੈਕਟਰ ਵਿਚ ਖਿਆਲੀਵਾਲਾ ਬੀ. ਉ. ਪੀ. ਨੇੜੇ ਕੌਮਾਂਤਰੀ ਸਰਹੱਦ ਦੇ ਪਾਰ ਤੋਂ ਭਾਰਤ ਵੱਲ 5 ਪੈਕਟ ਸੁੱਟੇ ਸਨ, ਜਿਸ ਵਿਚ ਕਰੀਬ 8 ਕਿਲੋਗ੍ਰਾਮ ਹੈਰੋਇਨ ਸੀ। ਦੋਹਾਂ ਵਲੋਂ ਭਾਰਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ BSF ਦੇ ਜਵਾਨਾਂ ਨੇ ਉਨ੍ਹਾਂ ਨੂੰ ਮਾਰ ਸੁਟਿਆ ਸੀ। ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਇਕ ਰਾਤ ਦੀ ਦ੍ਰਿਸ਼ਟੀ ਤੋਂ ਸੂਖਮ ਦੂਰਬੀਨ ਬਰਾਮਦ ਕੀਤੀ ਗਈ।