ਬੇਰੁਤ, (ਏਜੰਸੀ): ਇਸਲਾਮਿਕ ਸਟੇਟ ਸਮੁਹ ਦੇ ਜਿਹਾਦੀਆਂ ਦੇ ਹਮਲੇ ਵਿਚ ਸੀਰੀਆ ਦੇ ਦਮਸ਼ਿਕ ਸਮਰਥਕ 35 ਲੜਾਕਿਆਂ ਦੀ ਮੌਤ ਹੋ ਗਈ ਹੈ। ਸੀਰੀਅਨ ਆਬਜ਼ਰਵੇਟਰੀ ਫ਼ਾਰ ਹੀਊਮਨ ਰਾਇਟਸ ਨੇ ਸਨਿਚਰਵਾਰ ਨੂੰ ਦਸਿਆ ਕਿ ਵਿਰੋਧ ਦੇ ਬਾਅਦ ਤੋਂ ਆਈ.ਐੱਸ ਦਾ ਇਹ ਸੱਭ ਤੋਂ ਵੱਡਾ ਖ਼ਤਰਨਾਕ ਹਮਲਾ ਹੈ। ਸੀਰੀਆ ਦੀ ਅੰਦਰੂਨੀ ਲੜਾਈ 'ਤੇ ਨਜ਼ਰ ਰੱਖਣ ਵਾਲੀ ਸੀਰੀਅਨ ਆਬਜ਼ਰਵੇਟਰੀ ਫ਼ਾਰ ਹੀਊਮਨ ਰਾਇਟਸ ਨੇ ਕਿਹਾ ਕਿ ਪਿਛਲੇ ਲਗਭਗ 48 ਘੰਟੇ ਦੌਰਾਨ ਪੂਰਬੀ ਰੇਗੀਸਤਾਨ ਹੋਮਜ਼ ਸੂਬੇ ਵਿਚ ਮਾਰੇ ਜਾਣ ਵਾਲਿਆਂ ਵਿਚੋਂ ਸੀਰੀਆਈ ਫ਼ੌਜ ਦੇ ਚਾਰ ਸੀਨੀਅਰ ਅਧਿਕਾਰੀ ਅਤੇ ਸਹਿਯੋਗੀ ਮੀਲੀਸ਼ੀਆਕਰਮੀ ਸ਼ਾਮਲ ਹਨ।
ਆਈ.ਐੱਸ ਦੀ ਪ੍ਰਚਾਰ ਇਕਾਈ ਅਮਾਕ ਨੇ ਦਸਿਆ ਕਿ ਉਸਦੇ ਲੜਾਕਿਆਂ ਨੇ ਹਮਲੇ ਕੀਤੇ। ਆਈ.ਐੱਸ ਪੂਰਬੀ ਸੀਰੀਆ ਵਿਚ ਪਿਛਲੇ ਮਹੀਨੇ ਕੁਰਦ ਦੀ ਅਗੁਆਈ ਵਾਲੇ ਬਲਾਂ ਤੋਂ ਅਪਣਾ ਅੰਤਿਮ ਗੜ੍ਹ ਹਾਰ ਗਿਆ ਪਰ ਉਸਲੇ ਸੀਰੀਆ ਅਤੇ ਇਰਾਕ ਦੋਨਾਂ ਥਾਵਾਂ 'ਤੇ ਰੇਗੀਸਤਾਨੀ ਅਤੇ ਪਹਾੜੀ ਠਿਕਾਨਿਆਂ 'ਤੇ ਕਬਜ਼ਾ ਜਮਾ ਹੋਇਆ ਹੈ।
ਆਬਜ਼ਰਵੇਟਰੀ ਨੇ ਦਸਿਆ ਕਿ ਵੀਰਵਾਰ ਰਾਤ ਗੁਆਂਡ ਦੇ ਦੀਰ ਅੱਜੋਰ ਸੂਰੇ ਵਿਚ ਇਕ ਵੱਖ ਹਮਲੇ ਵਿਚ ਦੋ ਅਧਿਕਾਰੀਆਂ ਸਣੇ ਅੱਠ ਹੋਰ ਸੈਨਿਕ ਅਤੇ ਮੀਲੀਸ਼ੀਅਕਰਮੀਆਂ ਦੀ ਮੌਤ ਹੋ ਗਈ।