ਲਾਹੌਰ : ਗ਼ਰੀਬ ਅਤੇ ਬੇਸਹਾਰਾ ਪਾਕਿਸਤਾਨੀਆਂ ਦੀਆਂ ਕਿਡਨੀਆਂ ਚੀਨ ਲਿਜਾ ਕੇ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਪਾਕਿਸਤਾਨ ਦੇ ਅਧਿਕਾਰੀਆਂ ਨੇ ਨਾਜਾਇਜ਼ ਅੰਗ ਟਰਾਂਸਪਲਾਂਟ ਲਈ ਲੋਕਾਂ ਨੂੰ ਚੀਨ ਲਿਜਾਣ 'ਚ ਸ਼ਾਮਲ ਰਹਿਣ ਦੇ ਸ਼ੱਕ 'ਚ ਲਾਹੌਰ ਪਾਸਪੋਰਟ ਦਫ਼ਤਰ 'ਚ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਗਿਰੋਹ ਦਾ ਨੇਤਾ ਅਬਦੁੱਲ ਲਤੀਫ ਵੀ ਇਸ ਵਿਚ ਸ਼ਾਮਲ ਹੈ। ਪਹਿਲਾਂ ਵੀ ਸ਼ੰਘੀ ਜਾਂਚ ਏਜੰਸੀ ਨੇ ਖਾਸ ਕਰ ਕੇ ਪਾਕਿਸਤਾਨੀ ਪੰਜਾਬ 'ਚ ਨਾਜਾਇਜ਼ ਟਰਾਂਸਪਲਾਂਟ 'ਚ ਸ਼ਾਮਲ ਕਈ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਏਜੰਟ ਦਾਨਕਰਤਾ ਨੂੰ 4 ਲੱਖ ਰੁਪਏ ਦੇ ਕੇ ਸੌਦਾ ਤੈਅ ਕਰ ਕੇ ਉਸ ਦੀ ਚੀਨ ਯਾਤਰਾ ਦਾ ਇੰਤਜ਼ਾਮ ਕਰਦਾ ਹੈ। ਆਮ ਤੌਰ 'ਤੇ ਕਿਡਨੀ ਪ੍ਰਾਪਤ ਕਰਨ ਵਾਲਾ ਆਪਣੇ ਆਪ ਹੀ ਉਥੇ ਪਹੁੰਚਦਾ ਹੈ। ਜਾਣਕਾਰੀ ਅਨੁਸਾਰ ਇਸ ਗਿਰੋਹ ਵਲੋਂ ਹੁਣ ਤਕ ਇਸ ਕੰਮ ਲਈ 30 ਲੋਕਾਂ ਨੂੰ ਚੀਨ ਲਿਜਾਇਆ ਗਿਆ ਹੈ।