Friday, November 22, 2024
 

ਰਾਸ਼ਟਰੀ

ਹਾਰਪਰਸੋਨਿਕ ਅਤੇ ਕਰੂਜ਼ ਮਿਜ਼ਾਈਲ ਲਾਂਚ ਦੇ ਖੇਤਰ 'ਚ ਭਾਰਤ ਦੀ ਵੱਡੀ ਉਪਲੱਭਧੀ

September 08, 2020 07:32 AM

ਨਵੀਂ ਦਿੱਲੀ : ਦੇਸ਼ ਨੇ ਹਾਰਪਰਸੋਨਿਕ ਅਤੇ ਕਰੂਜ਼ ਮਿਜ਼ਾਈਲ ਲਾਂਚ ਦੇ ਖੇਤਰ 'ਚ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕਰਦੇ ਹੋਏ ਹਾਰਪਰਸੋਨਿਕ ਟੈਕਨਾਲੋਜੀ ਡਿਮੋਨਸਟਰੇਸ਼ਨ ਵ੍ਹੀਕਲ (HTDV) ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ। ਦੇਸ਼ ਦੇ ਪ੍ਰਮੁੱਖ ਖੋਜ ਸੰਗਠਨ, ਰੱਖਿਆ ਖੋਜ ਅਤੇ ਵਿਕਾਸ ਸੰਗਠਨ ਡੀ.ਆਰ.ਡੀ.ਓ. ਦੇ ਵਿਗਿਆਨੀਆਂ ਨੇ ਦੇਸ਼ 'ਚ ਹੀ ਵਿਕਸਿਤ ਤਕਨਾਲੋਜੀ ਦੇ ਮਾਧਿਅਮ ਨਾਲ ਸੋਮਵਾਰ ਸਵੇਰੇ 11.30 ਵਜੇ ਓਡੀਸ਼ਾ ਦੇ ਤੱਟ 'ਤੇ ਵ੍ਹੀਲਰ ਦੀਪ ਸਥਿਤ ਡਾ. ਏ.ਪੀ.ਜੇ. ਅਬਦੁੱਲ ਕਲਾਮ ਲਾਂਚ ਕੰਪਲੈਕਸ ਤੋਂ ਇਹ ਪ੍ਰੀਖਣ ਕੀਤਾ। ਇਸ ਦੇ ਨਾਲ ਹੀ ਦੇਸ਼ ਅਮਰੀਕਾ, ਰੂਸ ਅਤੇ ਚੀਨ ਵਰਗੇ ਚੋਣਵੇਂ ਦੇਸ਼ਾਂ ਦੀ ਸ਼੍ਰੇਣੀ 'ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ ਇਹ ਤਕਨੀਕ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ DRDO ਦੇ ਵਿਗਿਆਨੀਆਂ ਨੂੰ ਇਸ ਸਫ਼ਲਤਾ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਅਪਣੇ ਟਵੀਟ 'ਚ ਕਿਹਾ, ''ਡੀ.ਆਰ.ਡੀ.ਓ. ਨੇ ਦੇਸ਼ 'ਚ ਹੀ ਵਿਕਸਿਤ ਸਕ੍ਰੈਮਜੈੱਟ ਪ੍ਰੋਪਲਸ਼ਨ ਸਿਸਟਮ ਦੀ ਵਰਤੋਂ ਕਰਦੇ ਹੋਏ ਹਾਰਪਰਸੋਨਿਕ ਟੈਕਨਾਲੋਜੀ ਡਿਮੋਨਸਟ੍ਰੇਟਰ ਵ੍ਹੀਕਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਇਸ ਸਫ਼ਲਤਾ ਦੇ ਨਾਲ ਸਾਰੀਆਂ ਮਹੱਤਵਪੂਰਨ ਤਕਨੀਕਾਂ ਹੁਣ ਅਗਲੇ ਪੜਾਅ ਲਈ ਵਿਕਸਿਤ ਕੀਤੀਆਂ ਜਾ ਚੁਕੀਆਂ ਹਨ।''
DRDO ਅਨੁਸਾਰ ਇਸ ਹਾਈਪਰਸੋਨਿਕ ਕਰੂਜ਼ ਯਾਨ ਨੂੰ ਰਾਕੇਟ ਮੋਟਰ ਦੀ ਮਦਦ ਨਾਲ ਲਾਂਚ ਕੀਤਾ ਗਿਆ। ਕਰੂਜ਼ ਯਾਨ ਵੀ ਲਾਂਚ ਯਾਨ ਤੋਂ ਵੱਖ ਹੋ ਗਿਆ ਅਤੇ ਅਪਣੇ ਤੈਅ ਮਾਰਗ 'ਤੇ ਆਵਾਜ਼ ਦੀ ਗਤੀ ਤੋਂ 6 ਗੁਣਾ ਤੇਜ਼ ਯਾਨੀ 2 ਕਿਲੋਮੀਟਰ ਪ੍ਰਤੀ ਸਕਿੰਟ ਤੋਂ ਵੀ ਵੱਧ ਸਮੇਂ ਤਕ ਅੱਗੇ ਵਧਿਆ। ਇਸ ਦੌਰਾਨ ਸਾਰੇ ਮਾਨਕਾਂ ਨੇ ਤੈਅ ਤਰੀਕੇ ਨਾਲ ਕੰਮ ਕੀਤਾ। ਇਸ ਯਾਨ ਦੀ ਵੱਖ-ਵੱਖ ਪੱਧਰ 'ਤੇ ਰਡਾਰ ਅਤੇ ਹੋਰ ਯੰਤਰਾਂ ਨਾਲ ਨਿਗਰਾਨੀ ਕੀਤੀ ਜਾ ਰਹੀ ਸੀ। ਮਿਸ਼ਨ ਦੀ ਨਿਗਰਾਨੀ ਲਈ ਬੰਗਾਲ ਦੀ ਖਾੜੀ 'ਚ ਜਲ ਸੈਨਾ ਦਾ ਜਹਾਜ਼ ਵੀ ਤਾਇਨਾਤ ਸੀ। ਸਾਰੇ ਮਾਨਕਾਂ ਦੀ ਨਿਗਰਾਨੀ ਨਾਲ ਮਿਸ਼ਨ ਦੇ ਸਫ਼ਲ ਹੋਣ ਦੇ ਸੰਕੇਤ ਮਿਲੇ ਹਨ। ਇਸ ਦੇ ਨਾਲ ਹੀ ਦੇਸ਼ ਨੇ ਹਾਰਪਰਸੋਨਿਕ ਮੇਨੁਵਰ ਲਈ ਏਅਰੋਡਾਇਨਾਮਿਕ ਕੋਨਫਿਗ੍ਰੇਸ਼ਨ ਅਤੇ ਸਕੈਮਜੈੱਟ ਪ੍ਰੋਪਲਸ਼ਨ ਵਰਗੀਆਂ ਮਹੱਤਵਪੂਰਨ ਤਕਨੀਕਾਂ ਹਾਸਲ ਕਰ ਲਈਆਂ ਹਨ। DRDO ਦੇ ਚੇਅਰਮੈਨ ਡਾ. ਜੀ. ਸਤੀਸ਼ ਰੈੱਡੀ ਨੇ ਵੀ ਸਾਰੇ ਵਿਗਿਆਨੀਆਂ ਅਤੇ ਸਹਿਯੋਗੀ ਸਟਾਫ਼ ਨੂੰ ਇਸ ਉਪਲੱਬਧੀ ਲਈ ਵਧਾਈ ਦਿਤੀ ਹੈ।

 

Have something to say? Post your comment

 
 
 
 
 
Subscribe