Friday, November 22, 2024
 

ਰਾਸ਼ਟਰੀ

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੀ ਮਾਤਾ ਦਾ ਦਿਹਾਂਤ

September 07, 2020 08:05 AM

ਨਵੀਂ ਦਿੱਲੀ : ਕੇਂਦਰੀ ਸਿਹਤ ਅਤੇ ਪ੍ਰਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਦੀ ਮਾਤਾ ਦਾ ਐਤਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 89 ਸਾਲ ਦੀ ਸੀ। ਦਿਹਾਂਤ ਦੇ ਤੁਰੰਤ ਬਾਅਦ ਉਨ੍ਹਾਂ ਦੀ ਅੱਖਾਂ ਦਿੱਲੀ ਏਮਜ਼ ਹਸਪਤਾਲ ਨੂੰ ਦਾਨ ਕੀਤੀਆਂ।

ਏਮਜ਼ ਨੂੰ ਦਾਨ ਕੀਤੀਆਂ ਅੱਖਾਂ

  ਹਰਸ਼ਵਰਧਨ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿਤੀ। ਹਰਸ਼ਵਰਧਨ ਨੇ ਅਪਣੇ ਟਵਿੱਟਰ 'ਤੇ ਲਿਖਿਆ- ''ਮੈਨੂੰ ਇਹ ਦਸਦੇ ਹੋਏ ਡੂੰਘਾ ਦੁੱਖ ਹੋ ਰਿਹਾ ਹੈ ਕਿ ਇਸ ਧਰਤੀ 'ਤੇ ਮੇਰੀ ਸਭ ਤੋਂ ਪਿਆਰੀ ਇਨਸਾਨ, ਮੇਰੀ ਮਾਂ ਦਾ ਸਵਰਗਵਾਸ ਹੋ ਗਿਆ। ਉਹ 89 ਸਾਲ ਦੀ ਸੀ ਅਤੇ ਅੱਜ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਮਜ਼ਬੂਤ ਸ਼ਖਸੀਅਤ ਵਾਲੀ, ਮੇਰੀ ਮਾਰਗਦਰਸ਼ਕ ਅਤੇ ਦਾਰਸ਼ਨਿਕ ਦੇ ਜਾਣ ਨਾਲ ਮੇਰੀ ਜ਼ਿੰਦਗੀ 'ਚ ਇਕ ਖਾਲੀਪਣ ਆ ਗਿਆ ਹੈ, ਜਿਸ ਨੂੰ ਕੋਈ ਭਰ ਨਹੀਂ ਸਕਦਾ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।'' ਹਰਸ਼ਵਰਧਨ ਨੇ ਟਵੀਟ ਨਾਲ ਮਾਂ ਦੀ ਤਸਵੀਰ ਨੂੰ ਸਾਂਝਾ ਕੀਤਾ ਹੈ।

 

Have something to say? Post your comment

 
 
 
 
 
Subscribe