ਯਰੂਸ਼ਲਮ : ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਨਾਲ ਭਾਈਵਾਲੀ 'ਚ ਵਿਕਸਿਤ ਕੋਵਿਡ 19 ਟੀਕੇ ਦੇ ਪੀ੍ਰਖਣ 'ਚ ਪਾਇਆ ਗਿਆ ਕਿ ਉਸ 'ਚ ਅਜਿਹੇ ਐਂਟੀਬਾਡੀ ਬਣੇ ਜਿਨ੍ਹਾਂ ਤੋਂ ਚੁਹਿਆਂ ਨੂੰ ਨੋਵੇਲ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕਿਆ। ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ।
ਨੇਚਰ ਮੈਡੀਸਨ ਪੱਤਰਿਕਾ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਸ ਟੀਕੇ ਨੇ ਸੀਰੀਆਈ ਸੁਨਿਹਰੇ ਚੁਹਿਆਂ 'ਚ ਮਜ਼ਬੂਤ ਪ੍ਰਤੀ ਰਖਿਆ ਪ੍ਰਣਾਲੀ ਨੂੰ ਵਧਾਇਆ ਅਤੇ ਉਨ੍ਹਾਂ ਨੂੰ ਨਮੂਨੀਆ ਵਰਗੀਆਂ ਕਈ ਬਿਮਾਰੀਆਂ ਅਤੇ ਮੌਤਾਂ ਤੋਂ ਬਚਾਇਆ ਜਾ ਸਕਿਆ ਹੈ।
ਜਾਨਸਨ ਐਂਡ ਜਾਨਸਨ ਅਤੇ ਬਰਥ ਇਜ਼ਰਾਈਲ ਡੀਕੋਨੇਸ ਮੈਡੀਕਲ ਸੇਂਟਰ (ਬੀਆਈਡੀਐਮਸੀ) ਵਲੋਂ ਸਾਂਝੇ ਤੌਰ 'ਤੇ ਵਿਕਸਿਤ ਟੀਕੇ 'ਚ ਆਮ ਸਰਦੀ ਜ਼ੁਖ਼ਾਮ ਦੇ ਵਾਇਰਸ 'ਐਡਿਨੋਵਾਇਰਸ ਸੀਰੋਟਾਈਪ 26' (ਐਡੀ26) ਦੀ ਵਰਤੋਂ ਕੀਤੀ ਗਈ ਹੈ।
ਬੀਆਈਡੀਐਮਸੀ ਸੇਂਟਰ ਫ਼ਾਰ ਵਾਇਰੋਲਾਜੀ ਐਂਡ ਵੈਕਸੀਨ ਰਿਸਰਚ ਦੇ ਡਾਇਰੈਕਟਰ ਡੈਨ ਬਰੂਚ ਨੇ ਕਿਹਾ, ''ਅਸੀਂ ਹਾਲ ਹੀ 'ਚ ਦੇਖਿਆ ਕਿ ਐਡੀ26 ਆਧਾਰਿਤ ਸਾਰਸ-ਸੀਓਵੀ-2 ਟੀਕੇ ਨੇ ਬਾਂਦਰਾਂ ਦੇ ਅੰਦਰ ਮਜ਼ਬੂਤ ਸੁਰੱਖਿਆ ਪ੍ਰਣਾਲੀ ਵਿਕਸਿਤ ਕੀਤੀ ਅਤੇ ਹੁਣ ਇਸਦਾ ਪੀ੍ਰਖਣ ਮਨੁੱਖਾਂ 'ਤੇ ਕੀਤਾ ਜਾ ਰਿਹਾ ਹੈ। '' ਉਨ੍ਹਾਂ ਇਹ ਵੀ ਕਿਹਾ, ''ਹਾਲਾਂਕਿ ਬਾਂਦਰਾਂ ਨੂੰ ਆਮ ਤੌਰ 'ਤੇ ਵੱਧ ਬਿਮਾਰੀਆਂ ਨਹੀਂ ਹੁੰਦੀਆਂ ਅਤੇ ਇਸ ਲਈ ਇਹ ਅਧਿਐਨ ਕਰਨਾ ਜ਼ਰੂਰੀ ਸੀ ਕਿ ਕੀ ਇਹ ਟੀਕਾ ਚੁਹਿਆਂ ਨੂੰ ਗੰਭੀਰ ਨਮੂਨੀਆ ਅਤੇ ਸਾਰਸ-ਸੀਓਵੀ-2 ਤੋਂ ਮੌਤ ਤੋਂ ਬਚਾ ਸਕਦਾ ਹੈ।''