ਸਿੰਗਰੌਲੀ : ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਇਕ ਪਿੰਡ 'ਚ ਨਰ ਬਲੀ ਦਾ ਮਾਮਲਾ ਸਾਹਮਣੇ ਆਇਆ ਹੈ। 50 ਸਾਲਾ ਇਕ ਵਿਅਕਤੀ ਬ੍ਰਿਜੇਸ਼ ਨੇ ਧਾਰਦਾਰ ਹਥਿਆਰ ਨਾਲ ਅਪਣੀ 45 ਸਾਲਾ ਪਤਨੀ ਦੇ ਸਿਰ ਨੂੰ ਧੜ ਤੋਂ ਵੱਖ ਕਰ ਕੇ ਅਪਣੇ ਦੇਵੀ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਚੜ੍ਹਾ ਦਿਤਾ। ਦੋਸ਼ੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਘਟਨਾ ਸਿੰਗਰੌਲੀ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਕਰੀਬ 25 ਕਿਲੋਮੀਟਰ ਦੂਰ ਕੋਤਵਾਲੀ ਪੁਲਿਸ ਥਾਣਾ ਬੈੜਨ ਦੇ ਗ੍ਰਾਮ ਬਸੌੜਾ 'ਚ ਬੁਧਵਾਰ ਤੜਕੇ ਲਗਭਗ 2 ਵਜੇ ਹੋਈ। ਮਹਿਲਾ ਦੀ ਚੀਖਾਂ ਸੁਣ ਕੇ ਉਸ ਦੇ ਦੋਹੇ ਬੇਟੇ ਕਮਰੇ 'ਚ ਆਏ ਅਤੇ ਉਸ ਦਾ ਸਿਰ ਅਤੇ ਸਰੀਰ ਵੱਖ ਵੱਖ ਦੇਖ ਬੇਹੋਸ਼ ਹੋ ਗਏ ਸਨ। ਕੁਝ ਦੇਰ ਬਾਅਦ ਹੋਸ਼ ਆਉਣ 'ਤੇ ਦੋਹਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿਤੀ।