Friday, November 22, 2024
 

ਰਾਸ਼ਟਰੀ

2019 'ਚ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ 36 ਜਵਾਨਾਂ ਨੇ ਕੀਤੀ ਖ਼ੁਦਕੁਸ਼ੀ

September 03, 2020 08:43 AM

ਨਵੀਂ ਦਿੱਲੀ : ਰਾਸ਼ਟਰੀ ਅਪਰਾਧ ਰੀਕਾਰਡ ਬਿਊਰੋ (NCBR) ਦੇ ਤਾਜ਼ਾ ਅੰਕੜਿਆਂ ਅਨੁਸਾਰ 2019 'ਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੇ ਹਥਿਆਰਬੰਦ ਪੁਲਿਸ ਬਲਾਂ ਦੇ 36 ਜਵਾਨਾਂ ਨੇ ਖ਼ੁਦਕੁਸ਼ੀ ਕਰ ਲਈ। 6 ਸਾਲਾਂ 'ਚ ਅਜਿਹੀਆਂ ਕੁਲ 433 ਘਟਨਾਵਾਂ ਹੋਈਆਂ ਹਨ। ਅੰਕੜਿਆਂ ਅਨੁਸਾਰ 6 ਸਾਲ ਦੌਰਾਨ ਕੇਂਦਰੀ ਹਥਿਆਰਬੰਦ ਪੁਲਿਸ ਬਲ (CAPF) ਦੇ 433 ਕਰਮੀਆਂ ਨੇ ਖ਼ੁਦਕੁਸ਼ੀ ਕੀਤੀ। ਸਾਲ 2018 'ਚ ਸਭ ਤੋਂ ਘੱਟ 28 ਅਜਿਹੇ ਮਾਮਲੇ ਦਰਜ ਕੀਤੇ ਗਏ, ਜਦੋਂ ਕਿ 2014 'ਚ ਸਭ ਤੋਂ ਵੱਧ 175 ਮਾਮਲੇ ਸਾਹਮਣੇ ਆਏ। ਸਾਲ 2017 'ਚ ਅਜਿਹੀਆਂ ਘਟਨਾਵਾਂ ਦੀ ਗਿਣਤੀ 60 ਸੀ, ਜਦੋਂ ਕਿ 2016 'ਚ 74 ਅਤੇ 2015 'ਚ 60 ਸੀ। ਗ੍ਰਹਿ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ 'ਚ ਆਉਣ ਵਾਲੇ CAPF 'ਚ 7 ਕੇਂਦਰੀ ਸੁਰੱਖਿਆ ਬਲ ਸ਼ਾਮਲ ਹਨ। ਇਸ 'ਚ ਆਸਾਮ ਰਾਈਫਲਜ਼ ਤੋਂ ਇਲਾਵਾ ਸਰਹੱਦੀ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਪੁਲਿਸ ਬਲ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਭਾਰਤ-ਤਿੱਬਤ ਸਰਹੱਦੀ ਪੁਲਿਸ ਬਲ, ਹਥਿਆਰਬੰਦ ਸਰਹੱਦੀ ਬਲ ਅਤੇ ਰਾਸ਼ਟਰੀ ਸੁਰੱਖਿਆ ਗਾਰਡ ਸ਼ਾਮਲ ਹਨ। NCRB ਨੇ ਕਿਹਾ ਕਿ ਇਕ ਜਨਵਰੀ 2019 ਨੂੰ ਸੀ.ਏ.ਪੀ.ਐੱਫ. 'ਚ 9, 23, 800 ਕਰਮੀ ਸਨ। ਇਹ ਬਲ ਸਰਹੱਦਾਂ ਦੀ ਸੁਰੱਖਿਆ ਤੋਂ ਇਲਾਵਾ ਅੰਦਰੂਨੀ ਸੁਰੱਖਿਆ ਬਣਾਏ ਰਖਣ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਗਾਉਣ 'ਚ ਕੇਂਦਰ ਅਤੇ ਰਾਜ ਸਰਕਾਰਾਂ ਦੀ ਮਦਦ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। NCRB ਨੇ ਖ਼ੁਦਕੁਸ਼ੀ ਦੇ ਮਾਮਲਿਆਂ ਦਾ ਪੂਰਾ ਵੇਰਵਾ ਨਹੀਂ ਦਿਤਾ। 

 

Have something to say? Post your comment

 
 
 
 
 
Subscribe