ਏਥੰਸ, (ਏਜੰਸੀ) : ਈਥੇਨਸ ਨੇ ਸਿਕੰਦਰ ਮਹਾਨ ਦੀ ਪਹਿਲੀ ਮੂਰਤੀ ਸ਼ੁਕਰਵਾਰ ਨੂੰ ਸਥਾਪਤ ਕੀਤੀ। ਇਹ ਪ੍ਰੋਜੈਕਟ ਨੌਕਰਸ਼ਾਹੀ ਵਲੋਂ ਤਕਰੀਬਨ ਤਿੰਨ ਦਹਾਕੇ ਤਕ ਹੋਈ ਦੇਰੀ ਦਾ ਸ਼ਿਕਾਰ ਰਹੀ। ਮੱਧ ਏਥੰਸ ਵਿਚ ਲਾਰਡ ਬਾਇਰੋਨ ਦੀ ਮੂਰਤੀ ਸਾਹਮਣੇ ਨੌਜਵਾਨ ਸਿਕੰਦਰ ਦੀ ਘੁੜਸਵਾਰੀ ਕਰਦੇ ਹੋਏ ਕਾਂਸੇ ਨਾਲ ਬਣੀ 350 ਮੀਟਰ ਮੂਰਤੀ ਖੜੀ ਕੀਤੀ ਗਈ। ਏਥੰਸ ਮੁਤਾਬਕ ਇਹ ਮੂਰਤੀ 1972 ਵਿਚ ਪੂਰੀ ਕਰ ਲਈ ਗਈ ਸੀ ਅਤੇ ਦੇਸ਼ ਨੇ 1992 ਵਿਚ ਇਸ ਨੂੰ ਅਜਿਹੇ ਸਮੇਂ ਵਿਚ ਹਾਸਲ ਕੀਤੀ ਸੀ ਜਦੋਂ ਮਕਦੂਨੀਆ ਗਣਤੰਤਰ ਦੇ ਨਾਲ ਨਾਂ 'ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਸ਼ਟਰਵਾਦ ਦੀ ਭਾਵਨਾ ਸਿਖਰ 'ਤੇ ਸੀ। ਏਥੰਸ ਦੇ ਮੇਅਰ ਗਿਓਰਗੋਸ ਕਮਿਨੀਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਸ ਕਦਮ ਦਾ ਮਕਦੂਨੀਆ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਚੌਥੀ ਸ਼ਤਾਬਦੀ ਈਸਾ ਪੂਰਵ ਦੇ ਯੋਧੇ ਦਾ ਜਨਮ ਅੱਜ ਦੇ ਯੂਨਾਨ ਦੇ ਉਤਰੀ ਖੇਤਰ ਮਕਦੂਨੀਆ ਵਿਚ ਹੋਇਆ ਸੀ ਜੋ ਯੂਨਾਨੀਆਂ ਲਈ ਨਾਇਕ ਹਨ।