ਤਾਈਵਾਨ : ਤਾਈਵਾਨ ਵਿਚ ਪੰਤਗ ਉਤਸਵ ਦਾ ਆਯੋਜਨ ਚਲ ਰਿਹਾ ਹੈ। ਇਸ ਉਤਸਵ ਵਿਚ ਇੱਕ ਬੱਚੀ ਪਤੰਗ ਦੀ ਡੋਰ ਵਿਚ ਉਲਝ ਗਈ, ਜਿਸ ਨਾਲ ਉੱਥੇ ਮੌਜੂਦ ਲੋਕ ਡਰ ਗਏ। ਬੱਚੀ ਕਈ ਫੁਟ ਉੱਚੀ ਹਵਾ ਵਿਚ ਉਡ ਗਈ। ਤਿੰਨ ਸਾਲ ਦੀ ਕੁੜੀ ਸਮੁੰਦਰੀ ਕੰਢੇ ਵਸੇ ਸ਼ਹਿਰ ਵਿਚ ਹਿਸਿੰਚੂ ਸਿਟੀ ਇੰਟਰਨੈਸ਼ਨਲ ਪਤੰਗ ਫ਼ੈਸਟੀਵਲ ਵਿਚ ਹਿੱਸਾ ਲੈ ਰਹੀ ਸੀ। ਜਦੋਂ ਉਹ ਇਕ ਵੱਡੇ ਪਤੰਗ ਦੀ ਲੰਮੀ ਪੂੰਛ ਨਾਲ ਉਲਝ ਗਈ। ਇਸ ਦੌਰਾਨ ਤੇਜ਼ ਹਵਾਵਾਂ ਨੇ ਲੜਕੀ ਨੂੰ ਹਵਾ ਵਿਚ ਉਠਾ ਦਿਤਾ। ਤਾਈਵਾਨ ਮੀਡੀਆ ਮੁਤਾਬਕ, ਇਹ ਲੜਕੀ ਲਗਭਗ 30 ਸਕਿੰਟ ਤਕ ਹਵਾ ਵਿਚ ਰਹੀ। ਉਹ ਹਵਾ ਨਾਲ ਉਠਦੀ ਅਤੇ ਡਿਗਦੀ ਰਹੀ। ਕੁੜੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਤਿਉਹਾਰ ਨੂੰ ਤੁਰਤ ਬੰਦ ਕਰਵਾ ਦਿਤਾ।