ਚੰਡੀਗੜ੍ਹ : ਸੈਕਟਰ-25 ਸਥਿਤ ਝੁੱਗੀਆਂ ਵਿਚ ਸਨਿਚਰਵਾਰ ਦੁਪਹਿਰ ਅੱਗ ਲੱਗ ਗਈ। ਅੱਗ ਲੱਗਣ ਨਾਲ ਝੁੱਗੀਆਂ ਵਿਚ ਪਿਆ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਉਥੇ ਹੀ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮ ਵੀ ਪਹੁੰਚੀ। ਫਾਇਰ ਵਿਭਾਗ ਦੀ ਟੀਮ ਨੇ ਕਾਫ਼ੀ ਮਸ਼ੱਕਤ ਕਰਦੇ ਹੋਏ ਕਰੀਬ ਇਕ ਘੰਟੇ ਵਿਚ ਅੱਗ 'ਤੇ ਕਾਬੂ ਪਾ ਲਿਆ। ਅੱਗ ਕਿਸ ਕਾਰਨਾਂ ਨਾਲ ਲੱਗੀ ਇਸਦੇ ਬਾਰੇ ਵਿਚ ਹਾਲੇ ਜਾਂਚ ਚੱਲ ਰਹੀ ਹੈ।
ਦੇਖੋ ਮੌਕੇ ਦੀ ਪੂਰੀ ਵੀਡੀਓ
https://www.youtube.com/watch?v=ZxkMzWkeLdA
ਇਹ ਹਾਦਸਾ ਦੁਪਹਿਰ ਦੋ ਵਜੇ ਦਾ ਹੈ। ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਇਕ ਝੁੱਗੀ ਵਿਚ ਪਏ ਹੋਏ ਸਲੰਡਰ ਚੂਲ੍ਹੇ 'ਤੇ ਬੱਚੇ ਕੁੱਝ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਗੈਸ ਖੁੱਲੀ ਰਹਿ ਗਈ ਅਤੇ ਅੱਗ ਲੱਗ ਗਈ। ਇਸਦੇ ਬਾਅਦ ਅੱਗ ਉਥੇ ਮੌਜੂਦ ਹੋਰ ਝੁਗੀਆਂ ਤੱਕ ਫੈਲ ਗਈ। ਸਾਬਕਾ ਡਿਪਟੀ ਮੇਅਰ ਸ਼ੀਲਾ ਫੂਲ ਸਿੰਘ ਨੇ ਨੁਕਸਾਨ ਦੀ ਭਰਪਾਈ ਦੀ ਮੰਗ ਚੁੱਕੀ। ਵਾਰਡ ਨੰਬਰ 5 ਤੋਂ ਕੌਂਸਲਰ ਅਤੇ ਸਾਬਕਾ ਡਿਪਟੀ ਮੇਅਰ ਸ਼ੀਲਾ ਫੁਲ ਸਿੰਘ ਨੇ ਇਸ ਮਾਮਲੇ ਵਿਚ ਪ੍ਰਭਾਵਤ ਲੋਕਾਂ ਦੇ ਪੁਨਰਵਾਸ ਦੀ ਮੰਗ ਕੀਤੀ ਹੈ।