ਵਾਸ਼ਿੰਗਟਨ : ਚੀਨ ਦੀ ਮਲਕੀਅਤ ਵਾਲੇ ਲੋਕਪਿ੍ਰਸੱਧ ਵੀਡੀਓ ਐਪ ਟਿਕਟੌਕ 'ਚ ਹਿੱਸੇਦਾਰੀ ਪਾਉਣ ਦੀ ਇੱਛਾ ਰੱਖਣ ਵਾਲੀਆਂ ਕੰਪਨੀਆਂ 'ਚ ਵਾਲਮਾਰਟ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟੌਕ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਹੈ, ਜਿਸ ਤੋਂ ਬਚਣ ਲਈ ਇਸ ਦੀ ਮੂਲ ਕੰਪਨੀ ਬਾਈਟਡਾਂਸ ਨੂੰ 90 ਦਿਨਾਂ ਦੇ ਅੰਦਰ ਆਪਣੀ ਅਮਰੀਕੀ ਆਪ੍ਰੇਟਿੰਗ ਕਿਸੇ ਕੰਪਨੀ ਨੂੰ ਵੇਚਣੀ ਹੋਵੇਗੀ। ਇਸ ਸੌਦੇ ਨਾਲ ਜੁੜੇ ਇਕ ਸੂਤਰ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਰਿਟੇਲਰ ਨੇ ਟਿਕਟੌਕ ਦੇ ਅਮਰੀਕੀ ਕਾਰੋਬਾਰੀ ਨੂੰ ਖਰੀਦਣ ਲਈ ਮਾਈਕ੍ਰੋਸਾਫਟ ਦੇ ਨਾਲ ਇਕ ਸਾਂਝੀ ਬੋਲੀ ਲਗਾਈ ਹੈ। ਇਹ ਗਠਜੋੜ ਥੋੜਾ ਅਜੀਬ ਲੱਗ ਸਕਦਾ ਹੈ ਪਰ ਮਾਈਕ੍ਰੋਸਾਫਟ ਅਤੇ ਵਾਲਮਾਰਟ ਪਹਿਲਾਂ ਹੀ ਵਪਾਰ ਹਿੱਸੇਦਾਰ ਹਨ। ਮਾਈਕ੍ਰੋਸਾਫਟ ਕਲਾਊਡ ਕੰਪਿਊਟਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ, ਜੋ ਰਿਟੇਲਰ ਦੇ ਸਟੋਰ ਅਤੇ ਆਨਲਾਈਨ ਸ਼ਾਪਿੰਗ ਕਾਰੋਬਾਰ ਨੂੰ ਚਲਾਉਣ 'ਚ ਮਦਦਗਾਰ ਹੈ। ਦੋਹਾਂ ਕੰਪਨੀਆਂ ਨੇ 2018 'ਚ 5 ਸਾਲ ਲਈ ਸਾਂਝੇਦਾਰੀ ਕੀਤੀ ਹੈ। ਵਾਲਮਾਰਟ ਨੇ ਕਿਹਾ ਕਿ ਮਾਈਕ੍ਰੋਸਾਫਟ ਅਤੇ ਟਿਕਟੌਕ ਦੇ ਨਾਲ ਸੌਦਾ ਉਸ ਦੇ ਵਿਗਿਆਨ ਕਾਰੋਬਾਰ ਨੂੰ ਵਧਾਉਣ ਅਤੇ ਵੱਧ ਦੁਕਾਨਦਾਰਾਾਂ ਤੱਕ ਪਹੁੰਚਣ 'ਚ ਮਦਦ ਕਰ ਸਕਦਾ ਹੈ।