ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਭਾਰਤ ਵਿਚ ਪ੍ਰਤੀ 10 ਲੱਖ ਦੀ ਆਬਾਦੀ 'ਤੇ ਕੋਵਿਡ-19 ਸਬੰਧੀ ਟੈਸਟਾਂ ਦੀ ਗਿਣਤੀ ਵੱਧ ਕੇ 26685 ਹੋ ਗਈ ਹੈ ਅਤੇ ਦੇਸ਼ ਵਿਚ ਹੁਣ ਤਕ ਲਗਭਗ 3.7 ਕਰੋੜ ਨਮੂਨਿਆਂ ਦੀ ਜਾਂਚ ਹੋ ਚੁਕੀ ਹੈ। ਲਾਗ ਦੀ ਦਰ ਡਿੱਗ ਕੇ 8.60 ਫ਼ੀ ਸਦੀ ਰਹਿ ਗਈ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਲਾਗ ਦੇ ਫੈਲਾਅ ਨੂੰ ਰੋਕਣਲਈ 'ਟੈਸਟ, ਟਰੈਕ ਅਤੇ ਟਰੀਟ' ਯਾਨੀ ਜਾਂਚ, ਰੋਗੀਆਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣ ਅਤੇ ਮਰੀਜ਼ਾਂ ਦੇ ਇਲਾਜ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ।