ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਜਾਰੀ ਸਰਹੱਦੀ ਵਿਵਾਦ 'ਤੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਵਿਪਿਨ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ, ਜਨਰਲ ਵਿਪਿਨ ਰਾਵਤ ਨੇ ਕਿਹਾ ਕਿ ਜੇਕਰ ਚੀਨ ਦੇ ਨਾਲ ਗੱਲਬਾਤ ਅਸਫਲ ਹੁੰਦੀ ਹੈ ਤਾਂ ਲਦਾਖ਼ 'ਚ ਸੈਨਿਕ ਕਾਰਵਾਈ 'ਤੇ ਵਿਚਾਰ ਕੀਤਾ ਜਾਵੇਗਾ। ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ LAC 'ਤੇ ਵਿਵਾਦ ਕਾਰਨ ਸਰਹੱਦ ਨੂੰ ਲੈ ਕੇ ਵੱਖ-ਵੱਖ ਧਾਰਨਾਵਾਂ ਹਨ। ਉਨ੍ਹਾਂ ਨੇ ਫੌਜੀ ਵਿਕਲਪਾਂ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਗੌਰਤਲਬ ਹੈ ਕਿ ਪੈਨਗੋਂਗ ਦੇ ਖੇਤਰ ਵਿੱਚ ਚੀਨ ਅਜੇ ਵੀ ਡਟਿਆ ਹੋਇਆ ਹੈ। ਉਹ ਫਿੰਗਰ -5 ਤੋਂ ਪਿੱਛੇ ਜਾਣ ਲਈ ਤਿਆਰ ਨਹੀਂ ਹੈ।