ਮੁੰਬਈ : ਮੁੰਬਈ, ਠਾਣੇ, ਰਾਇਗੜ੍ਹ ਅਤੇ ਪਾਲਘਰ ਜ਼ਿਲ੍ਹਿਆਂ 'ਚ ਅਗਲੇ 24 ਘੰਟਿਆਂ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਖਦਸ਼ਾ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਵਿਦਰਭ ਖੇਤਰ 'ਚ ਅਗਲੇ 48 ਘੰਟਿਆਂ ਲਈ ''ਆਰੇਂਜ ਅਲਰਟ'' ਜਾਰੀ ਕੀਤਾ ਗਿਆ ਹੈ। ਪਾਲਘਰ, ਠਾਣੇ, ਮੁੰਬਈ, ਰਾਇਗੜ੍ਹ 'ਚ ਅਗਲੇ 24 ਘੰਟੇ 'ਚ ਹਨੇਰੀ ਦੇ ਨਾਲ ਨਾਲ ਭਾਰੀ ਮੀਂਹ ਦਾ ਖਦਸ਼ਾ ਹੈ।