ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਨਾਲ ਪੰਜਾਬ 'ਚ ਹਾਲ ਹੀ 'ਚ ਹੋਈਆਂ ਮੌਤਾਂ ਤੋਂ ਬਾਅਦ ਨਿਰਮਾਤਾਵਾਂ ਅਤੇ ਟਰਾਂਸਪੋਰਟਰਾਂ ਵਿਚਾਲੇ ਲਿੰਕ ਨੂੰ ਤੋੜਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਐਥਨੌਲ, ਸਪਿਰਿਟ ਅਤੇ ਜੋ ਹੋਰ ਉਤਪਾਦ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ, ਦੀ ਨਾਜਾਇਜ਼ ਵਰਤੋਂ ਰੋਕਣ ਲਈ ਇਸ ਨੂੰ ਜੀ.ਪੀ.ਐੱਸ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਤਹਿਤ ਹੁਣ 5 ਸਤੰਬਰ ਤੋਂ ਕਿਸੇ ਵੀ ਵਾਹਨ ਨੂੰ ਬਿਨਾਂ ਸੀਲ ਅਤੇ ਜੀ.ਪੀ.ਐੱਸ ਦੇ ਅਜਿਹੇ ਉਤਪਾਦ ਲਿਜਾਣ ਦੀ ਇਜਾਜ਼ਤ ਨਹੀ ਹੋਵੇਗੀ।