ਦੇਹਰਾਦੂਨ : ਉਤਰਾਖੰਡ ਵਿਚ ਸੱਤਾਧਾਰੀ ਭਾਜਪਾ ਦੇ ਵਿਧਾਇਕ ਮਹੇਸ਼ ਨੇਗੀ ਵਿਰੁਧ ਇਕ ਔਰਤ ਨੇ ਬਲਾਤਕਾਰ ਦਾ ਦੋਸ਼ ਲਾ ਕੇ ਸਿਆਸਤ ਨੂੰ ਗਰਮਾ ਦਿਤਾ ਹੈ। ਔਰਤ ਨੇ ਥਾਣੇ ਵਿਚ ਦਿਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਵਿਧਾਇਕ ਨੇ ਸਾਲ 2016 ਵਿਚ ਉਸ ਨਾਲ ਨੈਨੀਤਾਲ, ਦਿੱਲੀ, ਮਸੂਰੀ ਅਤੇ ਦੇਹਰਾਦੂਨ ਆਦਿ ਵੱਖ ਵੱਖ ਥਾਵਾਂ 'ਤੇ ਬਲਾਤਕਾਰ ਕੀਤਾ। ਔਰਤ ਨੇ ਦਾਅਵਾ ਕੀਤਾ ਕਿ ਵਿਧਾਇਕ ਤੋਂ ਉਸ ਦੀ ਇਕ ਬੱਚੀ ਵੀ ਹੈ ਅਤੇ ਉਸ ਦਾ ਡੀਐਨਏ ਟੈਸਟ ਕਰਾ ਕੇ ਸਚਾਈ ਦਾ ਪਤਾ ਲਾਇਆ ਜਾ ਸਕਦਾ ਹੈ।
ਔਰਤ ਨੇ ਕਿਹਾ ਕਿ ਉਹ ਅਪਣੀ ਮਾਂ ਦੀ ਬੀਮਾਰੀ ਦੇ ਇਲਾਜ ਦੇ ਸਬੰਧ ਵਿਚ ਵਿਧਾਇਕ ਨੂੰ ਮਿਲੀ ਸੀ। ਇਸ ਤੋਂ ਪਹਿਲਾਂ, ਵਿਧਾਇਕ ਦੀ ਪਤਨੀ ਰੀਤਾ ਨੇਗੀ ਨੇ ਵੀ ਔਰਤ 'ਤੇ ਅਪਣੇ ਪਤੀ ਨੂੰ ਬਲੈਕਮੇਲ ਕਰਨ ਦਾ ਦੋਸ਼ ਲਾਉਂਦਿਆਂ ਥਾਣੇ ਵਿਚ ਮੁਕੱਦਮਾ ਦਰਜ ਕਰਾਇਆ ਹੈ। ਰੀਤਾ ਨੇ ਦੋਸ਼ ਲਾਇਆ ਕਿ ਔਰਤ ਉਸ ਦੇ ਪਤੀ ਨੂੰ ਬਦਨਾਮ ਕਰ ਰਹੀ ਹੈ। ਵਿਧਾਇਕ ਦੀ ਪਤਨੀ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਔਰਤ ਅਤੇ ਉਸ ਦਾ ਪਰਵਾਰ ਉਸ ਦੇ ਪਤੀ ਨੂੰ ਬਲੈਕਮੇਲ ਕਰ ਕੇ ਪੰਜ ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ ਅਸ਼ੋਕ ਕੁਮਾਰ ਨੇ ਦਸਆਿ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਸੂਬਾ ਕਾਂਗਰਸ ਪ੍ਰਧਾਨ ਪ੍ਰੀਤਮ ਸਿੰਘ ਨੇ ਵੀ ਮਾਮਲੇ ਨੂੰ ਗੰਭੀਰ ਦਸਦਿਆਂ ਦੋਸ਼ ਲਾਉਣ ਵਾਲੀ ਔਰਤ ਦੀ ਬੱਚੀ ਦਾ ਡੀਐਨਏ ਟੈਸਟ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, 'ਮਾਮਲਾ ਗੰਭੀਰ ਹੈ ਕਿ ਵਿਧਾÎਇਕ 'ਤੇ ਔਰਤ ਜਿਸਮਾਨੀ ਸ਼ੋਸ਼ਣ ਦਾ ਦੋਸ਼ ਲਾ ਰਹੀ ਹੈ ਅਤੇ ਇਸ ਦਰਮਿਆਨ ਬੱਚੀ ਦਾ ਵੀ ਜਨਮ ਹੋਇਆ ਹੈ। ਬੱਚੀ ਦਾ ਡੀਐਨਏ ਟੈਸਟ ਕਰਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਮਾਮਲੇ ਦੀ ਤੈਅ ਤਕ ਪਹੁੰਚਿਆ ਜਾ ਸਕੇ।