Friday, November 22, 2024
 

ਰਾਸ਼ਟਰੀ

ਮੁੜ ਮਿੱਥੀ ਜਾਵੇਗੀ ਲੜਕੀਆਂ ਦੇ ਵਿਆਹ ਦੀ ਉਮਰ

August 16, 2020 07:03 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਸੱਤਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਅਪਣੇ ਸੰਬੋਧਨ ਵਿਚ ਉਹਨਾਂ ਨੇ ਕੁੜੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ ਬਦਲਣ ਦਾ ਐਲ਼ਾਨ ਕੀਤਾ। ਉਹਨਾਂ ਨੇ ਕਿਹਾ ਕਿ ਬਦਲ ਰਹੇ ਵਿਸ਼ਵ ਪੱਧਰੀ ਮਾਹੌਲ ਵਿਚ ਉਹਨਾਂ ਨੇ ਧੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ ਤੈਅ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਉਸ ਦੀ ਰਿਪੋਰਟ ਮਿਲਦੇ ਹੀ ਸਰਕਾਰ ਇਸ ‘ਤੇ ਫੈਸਲਾ ਲਵੇਗੀ। ਸਿੱਖਿਆ ਅਤੇ ਸਿਹਤ ‘ਤੇ ਅਪਣੀ ਸਰਕਾਰ ਦੀ ਪਹਿਲਕਦਮੀ ਗਿਣਾਉਂਦੇ ਹੋਏ ਪੀਐਮ ਮੋਦੀ ਨੇ ਨਾਰੀ ਸ਼ਕਤੀ ਨੂੰ ਨਮਨ ਕੀਤਾ। ਉਹਨਾਂ ਕਿਹਾ, ‘ਸਾਡਾ ਤਜ਼ੁਰਬਾ ਕਹਿੰਦਾ ਹੈ ਕਿ ਭਾਰਤ ਵਿਚ ਨਾਰੀ ਸ਼ਕਤੀ ਨੂੰ ਜਦੋਂ-ਜਦੋਂ ਵੀ ਮੌਕਾ ਮਿਲਿਆ, ਉਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਦੇਸ਼ ਨੂੰ ਮਜ਼ਬੂਤੀ ਦਿੱਤੀ ਹੈ’। ਉਹਨਾਂ ਕਿਹਾ ‘ਅੱਜ ਭਾਰਤ ਦੀਆਂ ਔਰਤਾਂ ਅੰਡਰਗ੍ਰਾਊਂਡ ਕੋਲਾ ਖਾਨਾਂ ਵਿਚ ਕੰਮ ਕਰ ਰਹੀਆਂ ਹਨ, ਲੜਾਕੂ ਜਹਾਜ਼ਾਂ ਨਾਲ ਅਸਮਾਨ ਦੀਆਂ ਬੁਲੰਦੀਆਂ ਨੂੰ ਵੀ ਛੂਹ ਰਹੀਆਂ ਹਨ‘। ਇਸ ਸਾਲ ਦੇ ਬਜਟ ਭਾਸ਼ਣ ਵਿਚ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਦੇ ਸੰਕੇਤ ਦਿੱਤੇ ਸਨ। ਉਹਨਾਂ ਨੇ ਉਸ ਸਮੇਂ ਤੰਦਰੁਸਤ, ਮਜ਼ਬੂਤ ਅਤੇ ਕਾਬਲ ਔਰਤ ‘ਤੇ ਜ਼ੋਰ ਦਿੱਤਾ ਸੀ। ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਲੜਕੀਆਂ ਨੂੰ ਬਚਾਉਣ ਅਤੇ ਪੜ੍ਹਾਉਣ ‘ਤੇ ਜ਼ੋਰ ਦਿੱਤਾ ਗਿਆ ਸੀ, ਇਸ ਵਾਰ ਔਰਤਾਂ ਨੂੰ ਤੰਦਰੁਸਤ ਬਣਾਉਣ ਅਤੇ ਕੁਪੋਸ਼ਣ ਨਾਲ ਲੜਨ ‘ਤੇ ਜ਼ੋਰ ਦਿੱਤਾ ਗਿਆ ਹੈ। ਵਿਆਹ ਦੀ ਉਮਰ ਵਧਾਉਣ ਨਾਲ, ਸਰਕਾਰ ਉਹਨਾਂ ਦੀ ਜਣੇਪਾ ਦਰ ਨੂੰ ਘਟਾਉਣਾ ਅਤੇ ਉਹਨਾਂ ਦੇ ਪੋਸ਼ਣ ਪੱਧਰ ਨੂੰ ਸੁਧਾਰਨਾ ਚਾਹੁੰਦੀ ਹੈ। ਇਸ ਸਮੇਂ ਦੇਸ਼ ਵਿਚ ਲੜਕੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ 18 ਸਾਲ ਅਤੇ ਲੜਕਿਆਂ ਦੀ 21 ਸਾਲ ਹੈ। ਸਾਲ 1929 ਵਿਚ ਸ਼ਾਰਦਾ ਐਕਟ ਆਇਆ ਸੀ, ਜਿਸ ਵਿਚ ਲੜਕੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ 15 ਸਾਲ ਸੀ। ਇਸ ਕਾਨੂੰਨ ਵਿਚ 1978 ਵਿਚ ਸੋਧ ਹੋਈ ਸੀ, ਜਿਸ ਵਿਚ ਲੜਕੀਆਂ ਦੇ ਵਿਆਹ ਦੀ ਉਮਰ 15 ਸਾਲ ਤੋਂ ਵਧਾ ਕੇ 18 ਸਾਲ ਕਰ ਦਿੱਤੀ ਗਈ।

 

Have something to say? Post your comment

 
 
 
 
 
Subscribe