Friday, November 22, 2024
 

ਰਾਸ਼ਟਰੀ

ਆਜ਼ਾਦੀ ਦਿਹਾੜਾ : ਮੋਦੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਝੰਡਾ

August 15, 2020 09:49 AM

ਨਵੀਂ ਦਿੱਲੀ- : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ।ਕੋਰੋਨਾ ਵਾਇਰਸ ਕਾਰਨ ਕਾਫੀ ਸਾਵਧਾਨੀਆਂ ਵਰਤੀਆਂ ਗਈਆਂ ਤੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ। ਪੀ. ਐੱਮ. ਮੋਦੀ ਨੇ ਕੋਰੋਨਾ ਕਾਲ ਦੌਰਾਨ ਕੰਮ ਕਰਨ ਵਾਲੇ ਕਾਮਿਆਂ ਦੀ ਸਿਫਤ ਕੀਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕੋਰੋਨਾ ਪੀੜਤਾਂ ਦੀ ਜਾਨ ਬਚਾਉਣ ਲਈ ਦਿਨ-ਰਾਤ ਡਿਊਟੀ ਕਰ ਰਹੇ ਹਨ। 

ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਬਿਨਾਂ ਨਾਂ ਲਏ ਚੀਨ 'ਤੇ ਵੀ ਨਿਸ਼ਾਨਾ ਸਾਧਿਆ। 

 

ਇਹ ਹਨ ਪੀ.ਐੱਮ. ਮੋਦੀ ਦੇ ਸੰਬੋਧਨ ਦੀਆਂ ਵੱਡੀਆਂ ਗੱਲਾਂ:-
1- ਆਜ਼ਾਦੀ ਦਾ ਤਿਉਹਾਰ ਨਵੇਂ ਸੰਕਲਪਾਂ ਲਈ ਊਰਜਾ ਦਾ ਮੌਕਾ
2- ਵਿਸਥਾਰਵਾਦ ਦੀ ਸੋਚ ਨੇ ਵਿਸਥਾਰ ਦੀ ਬਹੁਤ ਕੋਸ਼ਿਸ਼ ਕੀਤੀ 
3- ਭਾਰਤ 'ਚ ਕੋਰੋਨਾ ਦੀਆਂ ਤਿੰਨ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। ਵਿਗਿਆਨੀਆਂ ਤੋਂ ਹਰੀ ਝੰਡੀ ਮਿਲਣ ਦਾ ਇੰਤਜ਼ਾਰ ਹੈ
4- ਭਿਆਨਕ ਯੁੱਧਾਂ ਅਤੇ ਭਿਆਨਕਤਾ ਦਰਮਿਆਨ ਵੀ ਭਾਰਤ ਨੇ ਆਜ਼ਾਦੀ ਦੀ ਜੰਗ 'ਚ ਕਮੀ ਅਤੇ ਨਮੀ ਨਹੀਂ ਆਉਣ ਦਿੱਤੀ
5- ਵਿਸਥਾਰਵਾਦ ਦੀ ਸੋਚ ਨੇ ਸਿਰਫ਼ ਕੁਝ ਦੇਸ਼ਾਂ ਨੂੰ ਗੁਲਾਮ ਬਣਾ ਕੇ ਹੀ ਨਹੀਂ ਛੱਡਿਆ, ਗੱਲ ਉੱਥੇ ਹੀ ਖਤਮ ਨਹੀਂ ਹੋਈ 
6- FDI ਨੇ ਦੇਸ਼ 'ਚ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ 
7-ਸਾਨੂੰ ਮੇਕ ਇਨ ਇੰਡੀਆ ਦੇ ਨਾਲ-ਨਾਲ ਮੇਕ ਫਾਰ ਵਰਲਡ ਮੰਤਰ ਨਾਲ ਅੱਗੇ ਵਧਣਾ ਹੈ 
8- ਆਧੁਨਿਕ ਭਾਰਤ ਦੇ ਨਿਰਮਾਣ 'ਚ ਸਿੱਖਿਆ ਦਾ ਅਹਿਮ ਰੋਲ
9- ਜੜ੍ਹਾਂ ਨਾਲ ਜੁੜੇ ਗਲੋਬਲ ਸਿਟੀਜ਼ਨ ਪੈਦਾ ਕਰੇਗੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ
10- ਕੁਝ ਮਹੀਨੇ ਪਹਿਲਾਂ ਤੱਕ N-95 ਮਾਸਕ, PPE ਕਿੱਟ, ਵੈਂਟੀਲੇਟਰ ਇਹ ਸਾਰੇ ਅਸੀਂ ਵਿਦੇਸ਼ਾਂ ਤੋਂ ਮੰਗਵਾਉਂਦੇ ਸੀ, ਅੱਜ ਇਨ੍ਹਾਂ ਸਾਰਿਆਂ 'ਚ ਭਾਰਤ ਆਪਣੀਆਂ ਜ਼ਰੂਰਤਾਂ ਖੁਦ ਪੂਰੀ ਕਰ ਰਿਹਾ ਹੈ।
11- ਕਦੋਂ ਤੱਕ ਕੱਚਾ ਮਾਲ ਦੁਨੀਆ 'ਚ ਭੇਜਦੇ ਰਹਾਂਗੇ।
12- ਚੁਣੌਤੀਆਂ ਹਨ ਤਾਂ ਦੇਸ਼ ਕੋਲ ਹੱਲ ਦੀ ਸ਼ਕਤੀ ਵੀ ਹੈ।
13- ਭਾਰਤ ਵਰਗੇ ਦੇਸ਼ ਲਈ ਆਤਮਨਿਰਭਰ ਬਣਨਾ ਜ਼ਰੂਰੀ
14- ਪੀ.ਐੱਮ. ਮੋਦੀ ਨੇ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦਾ ਐਲਾਨ ਕੀਤਾ
15- ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਪੂਰਾ ਦੇਸ਼ ਇਕ, ਚੁਣੌਤੀ ਦੇਣ ਵਾਲਿਆਂ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦਿੱਤਾ। ਅਸੀਂ ਕਰ ਸਕਦੇ ਹਾਂ, ਲੱਦਾਖ 'ਚ ਦੁਨੀਆ ਨੇ ਦੇਖਿਆ।

 
 

Have something to say? Post your comment

 
 
 
 
 
Subscribe