Friday, November 22, 2024
 

ਰਾਸ਼ਟਰੀ

ਹਿਚਕੀ ਨਾਲ ਵੀ ਹੋ ਸਕਦਾ ਹੈ ਕੋਰੋਨਾ ?

August 14, 2020 12:32 PM

ਨਵੀਂ ਦਿੱਲੀ  : ਕੋਰੋਨਾ ਦਾ ਪ੍ਰਕੋਪ ਦੁਨੀਆ ਭਰ 'ਚ ਲਗਾਤਾਰ ਜਾਰੀ ਹੈ। ਡਬਲਯੂ.ਓ.ਐੱਚ.ਵਲੋਂ ਵੀ ਲਗਾਤਾਰ ਕੋਰੋਨਾ ਨੂੰ ਲੈ ਕੇ ਅਲਰਟ ਕੀਤਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਹੁਣ ਇਸ ਦਾ ਇਕ ਨਵਾਂ ਲੱਛਣ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਡਾਕਟਰਾਂ ਵਲੋਂ ਲਗਾਤਾਰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਕੋਰੋਨਾ ਆਪਣਾ ਰੂਪ ਬਦਲ ਰਿਹਾ ਹੈ ਤੇ ਇਸ ਦੇ ਨਵੇਂ ਰੂਪ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਵੋਗੇ। ਡਾਕਟਰ ਮੁਤਾਬਕ ਜੇਕਰ ਤੁਹਾਨੂੰ ਵਾਰ-ਵਾਰ ਹਿੱਚਕੀ ਆਉਂਦੀ ਹੈ ਤਾਂ ਤੁਹਾਨੂੰ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵੀ ਕੋਰੋਨਾ ਹੋਣ ਦਾ ਖ਼ਤਰਾ ਹੈ। ਇਹ ਗੱਲ ਇਕ ਅਮਰੀਕੀ ਅਧਿਐਨ 'ਚ ਸਾਹਮਣੇ ਆਈ ਹੈ। ਮਾਹਿਰਾਂ ਦੇ ਮੁਤਾਬਕ ਹੁਣ ਤੱਕ ਕੋਵਿਡ-19 ਦੇ ਕਈ ਲੱਛਣ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ ਲਗਾਤਾਰ ਹਿੱਚਕੀ ਆਉਣਾ ਵੀ ਕੋਰੋਨਾ ਵਾਇਰਸ ਦਾ ਲੱਛਣ ਹੋ ਸਕਦਾ ਹੈ।

 

Have something to say? Post your comment

 
 
 
 
 
Subscribe