ਨਵੀਂ ਦਿੱਲੀ : ਅਯੋਧਿਆ ਵਿੱਚ ਪੰਜ ਅਗਸਤ ਨੂੰ ਰਾਮਮੰਦਿਰ ਭੂਮਿਪੂਜਨ ਮਗਰੋਂ ਖੂਫ਼ੀਆ ਵਿਭਾਗ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਸਮੇਤ ਸੁਰੱਖਿਆ ਏਜੰਸੀਆਂ ਨੂੰ ਭਾਜਪਾ ਅਤੇ RSS ਨੇਤਾਵਾਂ ਦੀ ਸੁਰੱਖਿਆ ਸਮੀਖਿਆ ਲਈ ਅਲਰਟ ਕੀਤਾ ਹੈ। ਖੂਫ਼ੀਆ ਵਿਭਾਗ ਦੇ ਇਨਪੁਟਸ ਹਨ ਕਿ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈਐਸਆਈ ਦਿੱਲੀ, ਐਨਸੀਆਰ, ਯੂਪੀ, ਪੰਜਾਬ ਅਤੇ ਜੰਮੂ ਕਸ਼ਮੀਰ ਸਮੇਤ ਕਈ ਸੂਬਿਆਂ ਵਿੱਚ ਭਾਜਪਾ ਅਤੇ ਆਰਐਸਐਸ ਨੇਤਾਵਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਸਪੈਸ਼ਲ ਸੈਲ ਦੇ ਇੱਕ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖੂਫ਼ੀਆ ਵਿਭਾਗ ਨੇ ਭਾਜਪਾ ਅਤੇ ਆਰਐਸਐਸ ਨੇਤਾਵਾਂ ਦੀ ਸਿਕਿਊਰਿਟੀ ਆਡਿਟ ਕਰਨ ਨੂੰ ਕਿਹਾ ਹੈ। ਅਜਿਹੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਇਹ ਵੇਖਿਆ ਜਾ ਰਿਹਾ ਹੈ ਕਿ ਕਿਸ ਨੇਤਾ ਦੀ ਸੁਰੱਖਿਆ ਕਿਵੇਂ ਦੀ ਹੈ ਅਤੇ ਕਿਤੇ ਕੋਈ ਕਮੀ ਤਾਂ ਨਹੀਂ ਹੈ । ਅਲਰਟ ਵਿੱਚ ਇਹ ਵੀ ਕਿਹਾ ਗਿਆ ਹੈ ISI ਕਿਸੇ ਵੀ ਤਰੀਕੇ ਨਾਲ ਇਨ੍ਹਾਂ ਨੇਤਾਵਾਂ 'ਤੇ ਹਮਲਾ ਕਰ ਸਕਦੀ ਹੈ। ਇਹ ਵੀ ਇਨਪੁਟਸ ਹਨ ਕਿ ਹੁਣ ਅਤਿਵਾਦੀ ਭਾਰਤ ਦੇ ਲੋਕਾਂ ਦੀ ਹੀ ਵਰਤੋਂ ਕਰ ਟਾਰਗੇਟ ਕਿਲਿੰਗ ਕਰਵਾਏਗੀ। ਇਸ ਲਈ ਆਈਐਸਆਈ ਪਹੁੰਚੇ ਹੋਏ ਬਦਮਾਸ਼ਾਂ ਅਤੇ ਗੈਂਗਸਟਰ ਦਾ ਸਹਾਰਾ ਲੈ ਸਕਦੀ ਹੈ । ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਇੱਕ RSS ਨੇਤਾ ਨੇ ਸੁਰੱਖਿਆ ਸਬੰਧੀ ਸਪੈਸ਼ਲ ਸੈਲ ਨਾਲ ਸੰਪਰਕ ਕੀਤਾ ਹੈ । ਹਾਲਾਂਕਿ ਕੋਈ ਇਸ ਸਬੰਧੀ ਖੁੱਲ੍ਹ ਕੇ ਗੱਲ ਨਹੀਂ ਕਰ ਰਿਹਾ ਹੈ ।