ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉੱਤਰ ਅਤੇ ਉੱਤਰ ਪੂਰਬੀ ਭਾਰਤ ਸਮੇਤ ਕਈ ਹਿੱਸਿਆ 'ਚ ਬੁੱਧਵਾਰ ਨੂੰ ਹਨੇਰੀ ਅਤੇ ਤੂਫਾਨ ਆ ਸਕਦਾ ਹੈ। ਇਸ ਦੇ ਨਾਲ ਗੜ੍ਹੇ ਵੀ ਪੈ ਸਕਦੇ ਹਨ ਅਤੇ ਆਸਮਾਨੀ ਬਿਜਲੀ ਵੀ ਡਿੱਗ ਸਕਦੀ ਹੈ।