ਨਵੀਂ ਦਿੱਲੀ, (ਏਜੰਸੀ) : ਦਿੱਲੀ ਸਮੇਤ ਦੇਸ਼ ਦੇ ਮੁੱਖ ਸ਼ਹਿਰਾਂ ਵਿਚ ਪਟਰੌਲ ਵਿਚ ਲਗਾਤਾਰ ਦੋ ਦਿਨ ਦਾ ਵਾਧਾ ਹੋਣ ਤੋਂ ਬਾਅਦ ਮੰਗਲਵਾਰ ਨੂੰ ਪੰਜ ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਆਈ ਜਦਕਿ ਡੀਜ਼ਲ ਦੀ ਕੀਮਤ ਵਿਚ ਪੰਜ ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ।
ਦਿੱਲੀ ਵਿਚ ਪਟਰੌਲ ਦੀ ਕੀਮਤ ਸੋਮਵਾਰ ਨੂੰ 72.98 ਦੇ ਮੁਕਾਬਲੇ 72.93 ਰੁਪਏ ਪ੍ਰਤੀ ਲਿਟਰ ਰਹਿ ਗਈ। ਉਥੇ ਹੀ ਡੀਜਲ ਦੀ ਕੀਮਤ 66.26 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 66.31 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪਟਰੌਲ ਦੀ ਕੀਮਤ ਪੰਜ ਪੈਸੇ ਪ੍ਰਤੀ ਲਿਟਰ ਘੱਟ ਗਈ। ਉਥੇ ਹੀ ਡੀਜ਼ਲ ਦੀ ਕੀਮਤ ਵਿਚ ਪੰਜ ਪੈਸੇ ਵਧ ਗਈ ਹੈ। ਦਿੱਲੀ ਦੇ ਨਾਲ ਹੀ ਮੁੰਬਈ, ਕੋਲਕਾਤਾ ਅਤੇ ਚੇਨਈ ਵਿਚ ਵੀ ਪਟਰੌਲ ਪੰਜ-ਪੰਜ ਪੈਸੇ ਸਸਤਾ ਹੋਇਆ ਹੈ ਅਤੇ 78. 50 ਰੁਪਏ, 74.95 ਰੁਪਏ ਅਤੇ 75.69 ਰੁਪਏ ਪ੍ਰਤੀ ਲਿਟਰ 'ਤੇ ਆ ਗਿਆ। ਡੀਜ਼ਲ ਦੀ ਕੀਮਤ ਦਿੱਲੀ, ਕੋਲਕਾਤਾ ਅਤੇ ਚੇਨਈ ਵਿਚ ਪੰਜ-ਪੰਜ ਪੈਸੇ ਵਧਾਈ ਗਈ।