ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਅਤਿਵਾਦ ਰੋਧੀ ਦਫ਼ਤਰ ਦੇ ਮੁਖੀ ਨੇ ਜਾਣਕਾਰੀ ਦਿਤੀ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਧੋਖਾਧੜੀ ਕਰਨ ਵਾਲੀਆਂ ਵੈਬਸਾਈਟਾਂ 'ਚ 350 ਫ਼ੀ ਸਦੀ ਵਾਧਾ ਦੇਖਿਆ ਗਿਆ। ਇਨ੍ਹਾਂ 'ਚੋਂ ਜ਼ਿਆਦਾਤਰ ਨੇ ਹਸਪਤਾਲਾਂ ਅਤੇ ਸਹਿਤ ਸੰਭਾਲ ਵਿਭਾਗਾਂ ਨੂੰ ਨਿਸ਼ਾਨਾ ਬਣਾਇਆ ਅਤੇ ਕੋਵਿਡ 19 ਗਲੋਬਲ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਕੰਮ 'ਚ ਰੁਕਾਵਟ ਪਾਈ ਹੈ।
ਵਲਾਦੀਮੀਰ ਵੋਰੋਨਕੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਵੀਰਵਾਰ ਨੂੰ ਦਸਿਆ ਕਿ ਧੋਖਾਧੜੀ ਕਰਨ ਵਾਲੀਆ ਇਨ੍ਹਾਂ ਸਾਈਟਾਂ 'ਚ ਵਾਧਾ ''ਹਾਲ ਹੀ ਦੇ ਮਹੀਨਿਆਂ 'ਚ ਸਾਈਬਰ ਅਪਰਾਧਾਂ 'ਚ ਹੋਈ ਜਬਰਦਸਤ ਵਾਧੇ'' ਦਾ ਹਿੱਸਾ ਹੈ ਜਿਸ ਦੀ ਜਾਣਕਾਰੀ ਸੰਯੁਤਕ ਰਾਸ਼ਟਰ 'ਚ ਪਿਛਲੇ ਮਹੀਨੇ ਆਯੋਜਿਤ ਪਹਿਲੇ ਅਤਿਵਾਦ ਰੋਧੀ ਹਫ਼ਤੇ ਦੌਰਾਨ ਡਿਜੀਟਲ ਪ੍ਰੋਗਰਾਮਾਂ 'ਚ ਬੁਲਾਰਿਆਂ ਨੇ ਦਿਤੀ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਗਲੋਬਲ ਮਾਹਰ ਹੁਣ ਵੀ ''ਗਲੋਬਲ ਸ਼ਾਂਤੀ ਅਤੇ ਸੁਰੱਖਿਆ ਤੇ ਖ਼ਾਸਕਰ ਸੰਗਠਿਤ ਅਪਰਾਧ ਅਤੇ ਅਤਿਵਾਦ 'ਤੇ ਗਲੋਬਲ ਮਹਾਂਮਾਰੀ ਦੇ ਨਤੀਜਿਆਂ ਅਤੇ ਅਸਰ ਨੂੰ'' ਪੂਰੀ ਤਰ੍ਹਾਂ ਸਮਝ ਨਹੀਂ ਰਹੇ ਹਨ।
ਵੋਰੋਨਕੋਵ ਨੇ ਕਿਹਾ, '' ਅਸੀਂ ਜਾਣਗੇ ਹਾਂ ਕਿ ਅਤਿਵਾਦੀ ਡਰ, ਨਫ਼ਰਤ ਅਤੇ ਵੰਡ ਨੂੰ ਫੈਲਾਉਣ ਅਤੇ ਅਪਣੇ ਨਵੇਂ ਸਮਰਥਕਾਂਂ ਨੂੰ ਕੱਟਰ ਬਣਾਉਣ ਤੇ ਨਿਯੁਕਤ ਕਰਨ ਲਈ ਕੋਵਿਡ 19 ਦੇ ਕਾਰਨ ਪੈਦਾ ਹੋਈ ਆਰਥਕ ਮੁਸ਼ਕਲਾਂ ਤੇ ਵਿਘਨ ਦਾ ਫਾਇਦਾ ਚੁਕ ਰਹੇ ਹਨ।'' ਉਨ੍ਹਾਂ ਕਿਹਾ, ''ਗਲੋਬਲ ਮਹਾਂਮਾਰੀ ਦੌਰਾਨ ਇੰਟਰਨੈਟ ਵਰਤੋਂ ਅਤੇ ਸਾਈਬਰ ਅਪਰਾਥ 'ਚ ਹੋਇਆ ਵਾਧਾ ਇਸ ਮੁਸ਼ਕਲ ਨੂੰ ਹੋਰ ਵਧਾਉਂਦੀ ਹੈ।''
ਉਨ੍ਹਾਂ ਦਸਿਆ ਕਿ ਹਫ਼ਤੇ ਤਕ ਚਲੀ ਮੀਟਿੰਗ 'ਚ 134 ਦੇਸ਼ਾਂ, 88 ਨਾਗਰਿਕ ਸਮਾਜ ਅਤੇ ਨਿਜੀ ਖੇਤਰ ਦੇ ਸੰਗਠਨਾਂ, 47 ਕੌਮਾਂਤਰੀ ਤੇ ਖੇਤਰੀ ਸੰਗਠਨਾਂ ਅਤੇ 40 ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਸਨ।
ਅਵਰ ਮੁੱਖ ਸਕੱਤਰ ਵੋਰੋਨਕੋਵ ਨੇ ਕਿਹਾ ਕਿ ਚਰਚਾ 'ਚ ਇਕ ਸਾਂਝਾ ਸਮਝਦਾਰੀ ਅਤੇ ਚਿੰਦਾ ਦਿਖਾਈ ਦਿਤੀ ਕਿ, ''ਅਤਿਵਾਦੀ ਨਸ਼ੀਲੀ ਦਵਾਈਆਂ, ਵਸਤੂਆਂ, ਕੁਦਰਤੀ ਸਾਧਨਾਂ ਤੇ ਪੁਰਾਣੀ ਵਸਤੂਆਂ ਦੀ ਤਸਕਰੀ ਦੇ ਨਾਲ ਹੀ ਅਗਵਾ ਕਰਨਾ, ਵਸੂਲੀ ਤੇ ਹੋਰ ਅਪਰਾਧਾਂ ਨੂੰ ਅੰਜਾਮ ਦੇ ਕੇ ਫੰਡ ਇਕੱਠਾ ਕਰ ਰਹੇ ਹਨ।''
ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਮੈਂਬਰ ਰਾਸ਼ਟਰ ''ਕੋਵਿਡ 19 ਦੇ ਕਾਰਨ ਪੈਦਾ ਹੋਈ ਸਿਹਤ ਆਫ਼ਤ ਅਤੇ ਮਨੁੱਖੀ ਸੰਕਟ ਤੋਂ ਨਜਿੱਠਣ 'ਚ ਧਿਆਨ ਕੇਂਦਰਿਤ ਕਰ ਰਹੇ ਹਨ'' ਪਰ ਉਨ੍ਹਾਂ ਅਪੀਲ ਕੀਤੀ ਹੈ ਕਿ ਉਹ ਅਤਿਵਾਦ ਦੇ ਖ਼ਤਰੇ ਨੂੰ ਵੀ ਨਾ ਭੁਲੱਣ।