ਪੰਨਾ : ਪੂਰੀ ਦੁਨੀਆਂ ਵਿੱਚ ਕੀਮਤੀ ਹੀਰਿਆਂ ਦੀਆਂ ਖਦਾਨਾਂ ਲਈ ਪ੍ਰਸਿੱਧ ਮੱਧ ਪ੍ਰਦੇਸ਼ ( Madhya Pradesh ) ਦੇ ਪੰਨਾ (Panna ) ਵਿੱਚ ਇੱਕ ਮਜ਼ਦੂਰ ਦੀ ਕਿਸਮਤ ਉਸ ਸਮੇਂ ਚਮਕ ਉੱਠੀ , ਜਦੋਂ ਉਸ ਨੂੰ ਹੀਰਿਆਂ ਦੀ ਖਦਾਨ ਵਿਚੋਂ ਤਿੰਨ ਹੀਰੇ ਮਿਲੇ। ਇਨ੍ਹਾਂ ਹੀਰਿਆਂ ਦੀ ਕੀਮਤ ਲੱਗਭੱਗ 30 ਤੋਂ 35 ਲੱਖ ਰੁਪਏ ਆਂਕੀ ਗਈ ਹੈ । ਪੰਨਾ ਜ਼ਿਲ੍ਹੇ ਦੇ ਹੀਰਾ ਅਧਿਕਾਰੀ ਆਰ ਦੇ ਪੰਡਿਤ ਨੇ ਵੀਰਵਾਰ ਨੂੰ ਦੱਸਿਆ ਕਿ ਉਥਲੀ ਹੀਰਾ ਖਦਾਨ ਦੀ ਖੁਦਾਈ ਦੌਰਾਨ ਸੁਬਲ ਨਾਮ ਦੇ ਮਜ਼ਦੂਰ ਨੂੰ ਸਾਢੇ ਸੱਤ ਕੈਰੇਟ ਵਜ਼ਨ ਦੇ ਤਿੰਨ ਹੀਰੇ ਮਿਲੇ ਹਨ।ਉਨ੍ਹਾਂ ਨੇ ਦੱਸਿਆ ਕਿ ਮਾਹਰਾਂ ਨੇ ਇਨ੍ਹਾਂ ਹੀਰਿਆਂ ਦੀ ਕੀਮਤ 30 ਤੋਂ 35 ਲੱਖ ਰੁਪਏ ਦਾ ਅੰਦਾਜ਼ਾ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰ ਨੇ ਇਨ੍ਹਾਂ ਹੀਰਿਆਂ ਨੂੰ ਦਫ਼ਤਰ ਵਿੱਚ ਜਮਾਂ ਕਰਾ ਦਿੱਤਾ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨੇਮਾਂ ਮੁਤਾਬਕ ਇਨ੍ਹਾਂ ਹੀਰਿਆਂ ਦੀ ਨੀਲਾਮੀ ਕੀਤੀ ਜਾਵੇਗੀ ਅਤੇ 12 ਫ਼ੀ ਸਦੀ ਟੈਕਸ ਰਕਮ ਕੱਟ ਕੇ ਬਾਕੀ 88 ਫ਼ੀ ਸਦ ਰਾਸ਼ੀ ਸੁਬਲ ਨੂੰ ਦੇ ਦਿੱਤੀ ਜਾਵੇਗੀ। ਇਸ ਦੇ ਨਤੀਜਨ : ਸੁਬਲ ਦੀ ਕਿਸਮਤ ਬਦਲ ਜਾਏਗੀ ਅਤੇ ਉਹ ਚੰਗਾ ਜੀਵਨ ਜਿਉਣ ਦੇ ਸਮਰੱਥ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੱਧਪ੍ਰਦੇਸ਼ ਦੇ ਬੁੰਦੇਲਖੰਡ ਵਿੱਚ ਪੰਨਾ ਦੀ ਹੀਰਿਆ ਦੀ ਖਦਾਨ ਵਿਚੋਂ ਇੱਕ ਮਜਦੂਰ ਨੂੰ 10 . 69 ਕੈਰੇਟ ਦਾ ਹੀਰਾ ਮਿਲਿਆ ਸੀ।